ਜੀ ਖ਼ਾਨ ਨੇ ਲਈ ਨਵੀਂ ਗੱਡੀ, ਕੁਮੈਂਟਾਂ ’ਚ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

ਜੀ ਖ਼ਾਨ ਨੇ ਲਈ ਨਵੀਂ ਗੱਡੀ, ਕੁਮੈਂਟਾਂ ’ਚ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

ਚੰਡੀਗੜ੍ਹ – ਪੰਜਾਬੀ ਗਾਇਕ ਜੀ ਖ਼ਾਨ ਦੀ ਆਵਾਜ਼ ਦੇ ਲੱਖਾਂ ਦੀਵਾਨੇ ਹਨ। ਬੀਤੇ ਕੁਝ ਮਹੀਨਿਆਂ ’ਚ ਰਿਲੀਜ਼ ਹੋਏ ਜੀ ਖ਼ਾਨ ਦੇ ਹਰੇਕ ਗੀਤ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਬੀਤੇ ਮਹੀਨਿਆਂ ’ਚ ਜੀ ਖ਼ਾਨ ਦੇ ਸਭ ਤੋਂ ਵੱਧ ਮਕਬੂਲ ਹੋਏ ਗੀਤਾਂ ’ਚ ‘ਪਿਆਰ ਨੀ ਕਰਦਾ’ ਤੇ ‘ਨੱਚਦੀ’ ਮੁੱਖ ਰੂਪ ਨਾਲ ਸ਼ਾਮਲ ਹਨ।
ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚੇ ਜੀ ਖ਼ਾਨ ਨੇ ਆਪਣੇ ਚਾਹੁਣ ਵਾਲਿਆਂ ਨਾਲ ਇਕ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਦਰਅਸਲ ਜੀ ਖ਼ਾਨ ਨੇ ਨਵੀਂ ਗੱਡੀ ਖਰੀਦੀ ਹੈ, ਜਿਸ ਦੀ ਤਸਵੀਰ ਉਸ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।
ਜੀ ਖ਼ਾਨ ਨੇ ਗੱਡੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੇਰੀ ਨਵੀਂ ਗੱਡੀ। ਬਹੁਤ-ਬਹੁਤ ਧੰਨਵਾਦ ਗੈਰੀ ਸੰਧੂ, ਮਾਤਾ-ਪਿਤਾ ਤੇ ਤੁਹਾਡੇ ਸਭ ਚਾਹੁਣ ਵਾਲਿਆਂ ਦਾ। ਬਾਬਾ ਜੀ ਦਾ ਸ਼ੁਕਰ।’
ਦੱਸਣਯੋਗ ਹੈ ਕਿ ਜੀ ਖ਼ਾਨ ਨੇ ਜੋ ਗੱਡੀ ਖਰੀਦੀ ਹੈ ਉਸ ਦਾ ਨਾਂ ਹੈ ‘ਫੋਰਡ ਅੰਡੈਵਰ’। ਇਸ ਗੱਡੀ ਦੀ ਸ਼ੁਰੂਆਤੀ ਕੀਮਤ 33 ਲੱਖ ਰੁਪਏ ਹੈ ਤੇ ਟਾਪ ਮਾਡਲ ਦੀ ਕੀਮਤ ਲਗਭਗ 40 ਲੱਖ ਰੁਪਏ ਹੈ।
ਜੀ ਖ਼ਾਨ ਨੇ ਜੋ ਗੱਡੀ ਖਰੀਦੀ ਹੈ, ਉਹੀ ਗੱਡੀ ਜੀ ਖ਼ਾਨ ਦੇ ਉਸਤਾਦ ਗੈਰੀ ਸੰਧੂ ਕੋਲ ਵੀ ਹੈ ਤੇ ਦੋਵਾਂ ਦੀਆਂ ਗੱਡੀਆਂ ਦਾ ਰੰਗ ਵੀ ਕਾਲਾ ਹੈ।

Radio Mirchi