ਟਰੰਪ ਦਾ ਐਲਾਨ, ਕ੍ਰਿਸਮਸ ਤੱਕ ਅਫਗਾਨਿਸਤਾਨ ਤੋਂ ਹਟਾ ਲਈ ਜਾਵੇਗੀ ਅਮਰੀਕੀ ਸੈਨਾ

ਟਰੰਪ ਦਾ ਐਲਾਨ, ਕ੍ਰਿਸਮਸ ਤੱਕ ਅਫਗਾਨਿਸਤਾਨ ਤੋਂ ਹਟਾ ਲਈ ਜਾਵੇਗੀ ਅਮਰੀਕੀ ਸੈਨਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਫਗਾਨਿਸਤਾਨ ਵਿਚ ਬਚੇ ਹੋਏ ਅਮਰੀਕੀ ਸੈਨਿਕਾਂ ਨੂੰ ਕ੍ਰਿਸਮਸ ਤੱਕ ਘਰ ਆ ਜਾਣਾ ਚਾਹੀਦਾ ਹੈ। ਟਰੰਪ ਨੇ ਇਹ ਬਿਆਨ ਅਫਗਾਨਿਸਤਾਨ ਵਿਚ ਅਮਰੀਕਾ ਦੇ ਹਮਲੇ ਦੇ 19 ਸਾਲ ਪੂਰੇ ਹੋਣ 'ਤੇ ਦਿੱਤਾ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਮਰੀਕੀ ਲੋਕਾਂ ਨੂੰ ਇਹ ਆਸ ਕਰਨੀ ਚਾਹੀਦੀ ਹੈ ਕਿ 25 ਦਸੰਬਰ ਤੱਕ ਅਫਗਾਨਿਸਤਾਨ ਵਿਚ ਬਾਕੀ ਬਚੇ ਸੈਨਿਕ ਵਾਪਸ ਆ ਜਾਣਗੇ। ਉੱਥੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਟਰੰਪ ਨੂੰ ਤਾਰੀਖ਼ ਦਾ ਐਲਾਨ ਨਹੀਂ ਕਰਨਾ ਚਾਹੀਦਾ ਸੀ। ਇਸ ਨਾਲ ਤਾਲਿਬਾਨ ਦੇ ਨਾਲ ਵਾਰਤਾ ਦੇ ਮੇਜ 'ਤੇ ਅਮਰੀਕਾ ਕਮਜ਼ੋਰ ਪਿਆ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਨੈਸ਼ਨਲ ਸਿਕਓਰਿਟੀ ਐਡਵਾਈਜ਼ਰ ਰੌਬਰਟ ਓ ਬ੍ਰਾਇਨ ਨੇ ਦਾਅਵਾ ਕੀਤਾ ਕਿ ਸਾਲ 2021 ਦੀ ਸ਼ੁਰੂਆਤ ਤੱਕ ਅਫਗਾਨਿਸਤਾਨ ਤੋਂ ਸੰਤੁਸ਼ਟ ਸੰਖਿਆ ਵਿਚ ਸੈਨਿਕਾਂ ਨੂੰ ਘੱਟ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ,''ਜਦੋਂ ਰਾਸ਼ਟਰਪਤੀ ਟਰੰਪ ਨੇ ਅਹੁਦਾ ਸੰਭਾਲਿਆ ਸੀ ਉਦੋਂ ਅਫਗਾਨਿਸਤਾਨ ਵਿਚ 10 ਹਜ਼ਾਰ ਅਮਰੀਕੀ ਸੈਨਿਕ ਸਨ। ਵਰਤਮਾਨ ਸਮੇਂ ਵਿਚ ਇਹਨਾਂ ਦੀ ਗਿਣਤੀ 5 ਹਜ਼ਾਰ ਹੈ। ਅਗਲੇ ਸਾਲ ਦੀ ਸ਼ੁਰੂਆਤ ਤੱਕ ਇਹ ਗਿਣਤੀ ਘੱਟ ਕੇ 2500 ਪਹੁੰਚ ਜਾਵੇਗੀ।'' ਉੱਥੇ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੇਵਿਡ ਹੇਲਵੇ ਨੇ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਮਈ 2021 ਤੱਕ ਸਾਰੇ ਸੈਨਿਕ ਅਫਗਾਨਿਸਤਾਨ ਵਿਚੋ ਵਾਪਸ ਆ ਜਾਣਗੇ। ਬ੍ਰਾਇਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਮਰੀਕੀ ਸੈਨਿਕਾਂ ਦੇ ਘਰ ਪਰਤਣ ਦੀ ਲੋੜ ਹੈ। 

Radio Mirchi