ਟਰੰਪ ਨੇ ਜੀ-7 ਸਿਖ਼ਰ ਸੰਮੇਲਨ ਟਾਲਿਆ, ਭਾਰਤ ਨੂੰ ਸ਼ਾਮਲ ਕਰਨ ਦੀ ਮੰਗ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-7 ਨੂੰ ਪੁਰਾਣਾ ਕਰਾਰ ਦਿੰਦਿਆਂ ਵ੍ਹਾਈਟ ਹਾਊਸ ਵਿੱਚ ਜੂਨ ਵਿਚ ਹੋਣ ਵਾਲੇ ਇਸ ਦੇ ਸਿਖਰ ਸੰਮੇਲਨ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਸ਼ਵ ਦੇ ਮਜ਼ਬੂਤ ਆਰਥਿਕਤਾ ਵਾਲੇ ਦੇਸ਼ਾਂ ਦੇ ਇਸ ਸਮੂਹ ਵਿੱਚ ਭਾਰਤ ਅਤੇ ਕੁਝ ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਟਰੰਪ ਨੇ ਫਲੋਰਿਡਾ ਤੋਂ ਵਾਸ਼ਿੰਗਟਨ ਡੀਸੀ ਲਈ ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਸਿਖਰ ਸੰਮੇਲਨ ਨੂੰ “ਸਤੰਬਰ ਤੱਕ ਮੁਲਤਵੀ ਕਰ ਰਹੇ ਹਨ ਅਤੇ ਰੂਸ, ਦੱਖਣੀ ਕੋਰੀਆ, ਆਸਟਰੇਲੀਆ ਅਤੇ ਭਾਰਤ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ।