ਟਰੰਪ ਨੇ ਯੂਰੋਪ ਤੇ ਬ੍ਰਾਜ਼ੀਲ ਤੋਂ ਯਾਤਰਾ ਪਾਬੰਦੀਆਂ ਹਟਾਈਆਂ

ਟਰੰਪ ਨੇ ਯੂਰੋਪ ਤੇ ਬ੍ਰਾਜ਼ੀਲ ਤੋਂ ਯਾਤਰਾ ਪਾਬੰਦੀਆਂ ਹਟਾਈਆਂ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਕਮ ਜਾਰੀ ਕਰ ਕੇ ਯੂਰੋਪੀ ਦੇਸ਼ਾਂ ਤੇ ਬ੍ਰਾਜ਼ੀਲ ਤੋਂ ਯਾਤਰਾ ਪਾਬੰਦੀਆਂ ਹਟਾ ਲਈਆਂ ਹਨ। ਟਰੰਪ ਪ੍ਰਸ਼ਾਸਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਹ ਪਾਬੰਦੀਆਂ ਲਾਈਆਂ ਸਨ। ਚੀਨ ਤੇ ਇਰਾਨ ਉਤੇ ਲੱਗੀਆਂ ਪਾਬੰਦੀਆਂ ਹਾਲੇ ਵੀ ਜਾਰੀ ਰਹਿਣਗੀਆਂ। ਟਰੰਪ ਨੇ ਹੁਕਮ ਵਿਚ ਕਿਹਾ ਕਿ ਯੂਰੋਪੀ ਸੰਘ, ਬਰਤਾਨੀਆ, ਆਇਰਲੈਂਡ ਤੇ ਬ੍ਰਾਜ਼ੀਲ ਉਤੇ ਲਾਗੂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। 

Radio Mirchi