ਟਰੰਪ ਨੇ ਸਾਊਦੀ ਅਰਬ ਚ ਫੌਜੀਆਂ ਦੀ ਤਾਇਨਾਤੀ ਬਾਰੇ ਕਾਂਗਰਸ ਨੂੰ ਦਿੱਤੀ ਸੂਚਨਾ

ਟਰੰਪ ਨੇ ਸਾਊਦੀ ਅਰਬ ਚ ਫੌਜੀਆਂ ਦੀ ਤਾਇਨਾਤੀ ਬਾਰੇ ਕਾਂਗਰਸ ਨੂੰ ਦਿੱਤੀ ਸੂਚਨਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਹਿੱਤਾਂ ਦੀ ਰੱਖਿਆ ਲਈ ਸਾਊਦੀ ਅਰਬ ਵਿਚ 3 ਹਜ਼ਾਰ ਫੌਜੀਆਂ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਨੇ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਨੂੰ ਰਸਮੀ ਰੂਪ ਵਿਚ ਇਸ ਦੀ ਸੂਚਨਾ ਦਿੱਤੀ। ਸਾਊਦੀ ਅਰਬ ਵਿਚ ਤੇਲ ਪਲਾਂਟ 'ਤੇ ਸ਼ੱਕੀ ਡਰੋਨ ਹਮਲੇ ਦੇ ਬਾਅਦ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਇੱਥੇ ਦੱਸ ਦਈਏ ਕਿ ਇਸ ਹਮਲੇ ਲਈ ਸਾਊਦੀ ਨੇ ਈਰਾਨ ਨੂੰ ਜ਼ਿੰਮੇਵਾਰ ਦੱਸਿਆ ਸੀ। ਭਾਵੇਂਕਿ ਈਰਾਨ ਨੇ ਅਜਿਹੇ ਕਿਸੇ ਹੀ ਹਮਲੇ ਵਿਚ ਆਪਣਾ ਹੱਥ ਹੋਣ ਤੋਂ ਸਾਫ ਇਨਕਾਰ ਕੀਤਾ ਸੀ।
ਅਮਰੀਕੀ ਕਾਂਗਰਸ ਨੂੰ ਲਿਖੀ ਚਿੱਠੀ ਵਿਚ ਰਾਸ਼ਟਰਪਤੀ ਟਰੰਪ ਨੇ ਲਿਖਿਆ ਕਿ ਸਾਊਦੀ ਅਰਬ ਵਿਚ ਅਮਰੀਕਾ ਦੇ ਹਿਤਾਂ ਦੀ ਰੱਖਿਆ ਅਤੇ ਈਰਾਨ ਵੱਲੋਂ ਵੱਧਦੇ ਖਤਰਿਆਂ ਨਾਲ ਨਜਿੱਠਣ ਲਈ ਇਨ੍ਹਾਂ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਲਿਖਿਆ ਕਿ ਫੌਜੀਆਂ ਦੀ ਤਾਇਨਾਤੀ ਨਾਲ ਈਰਾਨ ਦੀ ਹਮਲਾਵਰ ਨੀਤੀ ਦਾ ਜਵਾਬ ਦਿੱਤਾ ਜਾ ਸਕੇਗਾ। ਇਸ ਨਾਲ ਖੇਤਰ ਵਿਚ ਸਥਿਰਤਾ ਵੀ ਆਵੇਗੀ। ਟਰੰਪ ਨੇ ਇਹ ਵੀ ਲਿਖਿਆ ਕਿ ਇਨ੍ਹਾਂ ਫੌਜੀਆਂ ਵਿਚੋਂ ਜ਼ਿਆਦਾਤਰ ਨੂੰ ਪਹਿਲਾਂ ਹੀ ਸਾਊਦੀ ਅਰਬ ਭੇਜਿਆ ਜਾ ਚੁੱਕਾ ਹੈ। ਬਾਕੀ ਜਵਾਨਾਂ ਨੂੰ ਵੀ ਜਲਦੀ ਹੀ ਤਾਇਨਾਤ ਕਰ ਦਿੱਤਾ ਜਾਵੇਗਾ। ਇਨ੍ਹਾਂ ਦੀ ਕੁੱਲ ਗਿਣਤੀ 3000 ਹੋਵੇਗੀ।

Radio Mirchi