ਟਰੰਪ ਵਲੋਂ ਐੱਚ1ਬੀ ਵੀਜ਼ਾ ਮੁਲਤਵੀ ਕਰਨ ’ਤੇ ਵਿਚਾਰ

ਟਰੰਪ ਵਲੋਂ ਐੱਚ1ਬੀ ਵੀਜ਼ਾ ਮੁਲਤਵੀ ਕਰਨ ’ਤੇ ਵਿਚਾਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ਵਿੱਚ ਵਧੀ ਬੇਰੁਜ਼ਗਾਰੀ ਦੇ ਮੱਦੇਨਜ਼ਰ ਐੱਚ-1ਬੀ ਵੀਜ਼ਾ ਸਣੇ ਕਈ ਰੁਜ਼ਗਾਰ ਵੀਜ਼ਿਆਂ ਨੂੰ ਮੁਲਤਵੀ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਦੇ ਆਈਟੀ ਮਾਹਿਰਾਂ ਵਿੱਚ ਐੱਚ1ਬੀ ਵੀਜ਼ਾ ਦੀ ਵੱਡੀ ਮੰਗ ਹੈ। ਮੀਡੀਆ ਰਿਪੋਰਟ ਅਨੁਸਾਰ ਮੁਲਤਵੀ ਦਾ ਇਹ ਪ੍ਰਸਤਾਵ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਵਰ੍ਹੇ, ਜਦੋਂ ਬਹੁਤ ਸਾਰੇ ਨਵੇਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ, ਵਿੱਚ ਵਿਚਾਰਿਆ ਜਾ ਸਕਦਾ ਹੈ। ਰਿਪੋਰਟ ਅਨੁਸਾਰ, ‘‘ਇਹ ਪ੍ਰਸਤਾਵ ਦੇਸ਼ ਤੋਂ ਬਾਹਰਲੇ ਕਿਸੇ ਵੀ ਨਵੇਂ ਐੱਚ1ਬੀ ਹੋਲਡਰ ਨੂੰ ਊਦੋਂ ਤੱਕ ਕੰਮ ’ਤੇ ਆਊਣ ਤੋਂ ਰੋਕ ਸਕਦਾ ਹੈ ਜਦੋਂ ਤੱਕ ਇਹ ਪਾਬੰਦੀ ਹਟਾਈ ਨਹੀਂ ਜਾਂਦੀ ਪਰ ਦੇਸ਼ ਵਿੱਚ ਪਹਿਲਾਂ ਹੀ ਇਸ ਵੀਜ਼ੇ ’ਤੇ ਕੰਮ ਕਰੇ ਲੋਕਾਂ ’ਤੇ ਇਸ ਦਾ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ
 

Radio Mirchi