ਟੀ-20: ਹਰਮਨਪ੍ਰੀਤ 100 ਮੈਚ ਖੇਡਣ ਵਾਲੀ ਪਹਿਲੀ ਭਾਰਤੀ ਬਣੀ

ਟੀ-20: ਹਰਮਨਪ੍ਰੀਤ 100 ਮੈਚ ਖੇਡਣ ਵਾਲੀ ਪਹਿਲੀ ਭਾਰਤੀ ਬਣੀ

ਸੂਰਤ-ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 100 ਟੀ-20 ਕੌਮਾਂਤਰੀ ਮੈਚ ਖੇਡਣ ਵਾਲੀ ਭਾਰਤ ਦੀ ਪਹਿਲੀ ਕ੍ਰਿਕਟਰ ਬਣ ਗਈ ਹੈ। ਹਰਮਨਪ੍ਰੀਤ ਨੇ ਇਹ ਉਪਲੱਬਧੀ ਦੱਖਣੀ ਅਫਰੀਕਾ ਖ਼ਿਲਾਫ਼ ਛੇਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ ਹਾਸਲ ਕੀਤੀ। ਉਹ ਮਹਿਲਾ ਅਤ ਪੁਰਸ਼ ਦੋਵਾਂ ਵਰਗਾਂ ਵਿੱਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਹੈ। ਹਰਮਨਪ੍ਰੀਤ ਮਗਰੋਂ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ ਇੱਕ ਬਰਾਬਰ 98 ਮੈਚ ਖੇਡੇ ਹਨ। ਮਹਿਲਾ ਕ੍ਰਿਕਟਰ ਵਿੱਚ ਹਰਮਨਪ੍ਰੀਤ 100 ਟੀ-20 ਕੌਮਾਂਤਰੀ ਖੇਡਣ ਵਾਲੀ ਦੁਨੀਆਂ ਦੀ ਦਸਵੀਂ ਕ੍ਰਿਕਟਰ ਹੈ। ਭਾਰਤੀ ਮਹਿਲਾਵਾਂ ਵਿੱਚੋਂ ਉਸ ਮਗਰੋਂ ਮਿਤਾਲੀ ਰਾਜ (89) ਦਾ ਨੰਬਰ ਆਉਂਦਾ ਹੈ। ਪੁਰਸ਼ ਕ੍ਰਿਕਟਰਾਂ ਵਿੱਚ ਸਿਰਫ਼ ਸ਼ੋਇਬ ਮਲਿਕ (111) ਹੀ 100 ਤੋਂ ਵੱਧ ਟੀ-20 ਕੌਮਾਂਤਰੀ ਮੈਚ ਖੇਡ ਸਕਿਆ ਹੈ।

Radio Mirchi