ਡੈਮੋਕਰੈਟਿਕ ਪਾਰਟੀ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਗੂ ਦੀ ਭਾਲ

ਡੈਮੋਕਰੈਟਿਕ ਪਾਰਟੀ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਗੂ ਦੀ ਭਾਲ

ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਵੱਧ ਗਈਆਂ ਹਨ। ਚੋਣਾਂ ਨੂੰ ਲੈ ਕੇ ਜਦੋਂ 92 ਕੁ ਦਿਨ ਬਾਕੀ ਰਹਿ ਗਏ ਹਨ ਤਾਂ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰਾਂ ਡੋਨਲਡ ਟਰੰਪ ਅਤੇ ਜੋਇ ਬਿਡੇਨ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਡੈਮੋਕਰੈਟਿਕ ਪਾਰਟੀ ਦੇ ਜੋਇ ਬਿਡੇਨ ਨੇ ਉਪ ਰਾਸ਼ਟਰਪਤੀ ਵਜੋਂ ਆਪਣਾ ਸਾਥੀ ਚੁਣਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਜਾਣਕਾਰਾਂ ਮੁਤਾਬਕ ਬਿਡੇਨ ਕਿਸੇ ਮਹਿਲਾ ਆਗੂ ਦੀ ਚੋਣ ਕਰ ਸਕਦੇ ਹਨ ਅਤੇ ਇਸ ਦਾ ਐਲਾਨ ਇਸੇ ਹਫ਼ਤੇ ਹੋ ਸਕਦਾ ਹੈ।
ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ, ਸੂਜ਼ਨ ਰਾਈਸ, ਐਲਿਜ਼ਾਬੈੱਥ ਵਾਰੈਨ, ਕਰੇਨ ਬਾਸ ਅਜਿਹੇ ਕੁਝ ਨਾਮ ਹਨ ਜੋ ਅੰਤਿਮ ਸੂਚੀ ’ਚ ਸ਼ਾਮਲ ਹੋ ਸਕਦੇ ਹਨ।
ਉਧਰ ਕਰੋਨਾ ਮਹਾਮਾਰੀ ਨਾਲ ਸਿੱਝਣ ਲਈ ਲਏ ਗਏ ਫ਼ੈਸਲਿਆਂ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੇ ਟਰੰਪ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਟਰੰਪ ਨੇ ਡਾਕ ਰਾਹੀਂ ਵੋਟਿੰਗ ਦੀ ਵਕਾਲਤ ਕੀਤੀ ਹੈ। ਉਸ ਨੇ ਮਹਾਮਾਰੀ ਕਾਰਨ ਨਵੰਬਰ ’ਚ ਹੋਣ ਵਾਲੀਆਂ ਚੋਣਾਂ ਨੂੰ ਅੱਗੇ ਪਾਉਣ ਦਾ ਵਿਚਾਰ ਵੀ ਦਿੱਤਾ ਹੈ ਪਰ ਇਹ ਸਪੱਸ਼ਟ ਹੈ ਕਿ ਚੋਣਾਂ ’ਚ ਦੇਰੀ ਨਹੀਂ ਹੋਵੇਗੀ। ਰਿਪਬਲਿਕਨ ਅਤੇ ਡੈਮੋਕਰੈਟਾਂ ਨੇ ਟਰੰਪ ਦੇ ਵਿਚਾਰ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

Radio Mirchi