ਤਰੁਣ ਬਜਾਜ ਆਰਥਿਕ ਮਾਮਲਿਆਂ ਦੇ ਨਵੇਂ ਸਕੱਤਰ ਨਿਯੁਕਤ

ਵਿੱਤ ਮੰਤਰਾਲੇ ਦੇ ਪੁਰਾਣੇ ਮਹਾਰਥੀ ਤਰੁਣ ਬਜਾਜ ਨੇ ਅੱਜ ਆਰਥਿਕ ਮਾਮਲਿਆਂ ਦੇ ਸਕੱਤਰ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦੀ ਵਾਪਸੀ ਅਜਿਹੇ ਸਮੇਂ ਹੋਈ ਹੈ ਜਦੋਂ ਦੇਸ਼ ਕਰੋਨਾ ਮਹਾਮਾਰੀ ਕਾਰਨ ਆਰਥਿਕ ਪੱਖੋਂ ਚਿੰਤਾਜਣਕ ਹਾਲਾਤ ਵਿੱਚੋਂ ਲੰਘ ਰਿਹਾ ਹੈ। ਉਹ ਅਤਨੂ ਚੱਕਰਵਰਤੀ ਦੀ ਥਾਂ ਲੈਣਗੇ ਜੋ ਬੀਤੇ ਦਿਨ ਸੇਵਾਮੁਕਤ ਹੋ ਗਏ।