ਤਲਾਕ ਪਿੱਛੋਂ ਪਤਨੀ ਨੂੰ ਨਾ ਦੇਣੇ ਪੈ ਜਾਣ, ਇਸ ਲਈ ਫੂਕ ਦਿੱਤੇ 10 ਲੱਖ ਡਾਲਰ
ਓਟਾਵਾ - ਤਲਾਕ ਮਗਰੋਂ ਪਤਨੀ ਨੂੰ ਗੁਜ਼ਾਰਾ-ਭੱਤਾ ਦੇਣ ਦੇ ਰੂਪ 'ਚ ਵੱਡੀ ਰਕਮ ਨਾ ਦੇਣੀ ਪਵੇ ਇਸ ਲਈ ਵਿਅਕਤੀ ਨੇ 10 ਲੱਖ ਕੈਨੇਡੀਆਈ ਡਾਲਰ (ਤਕਰੀਬਨ 5.3 ਕਰੋੜ ਰੁਪਏ) ਨੂੰ ਅੱਗ ਲਗਾ ਕੇ ਫੂਕ ਦਿੱਤਾ। ਇਹ ਅਜੀਬੋ-ਗਰੀਬ ਘਟਨਾ ਕੈਨੇਡਾ 'ਚ ਸਾਹਮਣੇ ਆਈ ਹੈ, ਜਿੱਥੇ ਬਿਜ਼ਨੈੱਸਮੈਨ ਬਰੂਸ ਮੱਕੋਨਵਿਲੇ ਨੇ ਕੋਰਟ ਨੂੰ ਦੱਸਿਆ ਕਿ ਉਸ ਨੇ 6 ਬੈਂਕ ਅਕਾਉਂਟਸ 'ਚੋਂ ਪੈਸੇ ਕੱਢਵਾਏ ਅਤੇ ਅੱਗ ਲਗਾ ਕੇ ਫੂਕ ਦਿੱਤਾ।
ਬਰੂਸ ਨੇ ਜਸਟਿਸ ਕੇਵਿਨ ਫਿਲਿਪਸ ਨੂੰ ਦੱਸਿਆ ਕਿ ਉਸ ਨੇ 25 ਵਾਰ ਇਨ੍ਹਾਂ ਖਾਤਿਆਂ 'ਚੋਂ ਤਕਰੀਬਨ 5.3 ਕਰੋੜ ਰੁਪਏ ਕੱਢਵਾ ਕੇ ਡਾਲਰਾਂ ਨੂੰ ਅੱਗ ਹਵਾਲੇ ਕਰ ਦਿੱਤਾ। ਉਸ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਡਾਲਰਾਂ ਨੂੰ ਫੂਕਣ ਦਾ ਉਸ ਕੋਲ ਨਾ ਤਾਂ ਕੋਈ ਗਵਾਹ ਹੈ ਅਤੇ ਨਾ ਹੀ ਕੋਈ ਸਬੂਤ ਹੈ ਕਿਉਂਕਿ ਇਹ ਕੋਈ ਅਜਿਹੀ ਚੀਜ਼ ਨਹੀਂ ਸੀ ਜੋ ਮੈਂ ਆਮ ਤੌਰ 'ਤੇ ਕਰਦਾ ਹਾਂ। ਇਸ ਮਾਮਲੇ 'ਚ ਕੋਰਟ ਨੇ ਆਪਣੇ ਹੁਕਮਾਂ ਦੀ ਉਲੰਘਣਾ ਕਰਨ ਦੇ ਜੁਰਮ 'ਚ ਬਰੂਸ ਨੂੰ ਇਕ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ।
ਲੋਕਾਂ ਨੂੰ ਬਰੂਸ ਦੀ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ ਪਰ ਜਦੋਂ ਉਸ ਨੇ ਸਾਰੀਆਂ ਬੈਂਕਾਂ 'ਚੋਂ ਡਾਲਰ ਕਢਵਾਉਣ ਦੀ ਰਸੀਦ ਦਿਖਾਈ ਤਾਂ ਯਕੀਨ ਹੋਇਆ। ਬਰੂਸ ਨੇ ਜਿਨ੍ਹਾਂ ਰੁਪਇਆਂ ਨੂੰ ਅੱਗ ਲਗਾਈ ਸੀ, ਉਸ ਨੂੰ ਉਸ ਨੇ ਪ੍ਰਾਪਰਟੀ ਵੇਚ ਕੇ ਜਮਾਂ ਕੀਤਾ ਸੀ। ਉਸ ਨੇ ਆਪਣੀ ਜ਼ਿੰਦਗੀਭਰ ਦੀ ਕਮਾਈ ਨੂੰ ਸਿਰਫ ਇਸ ਲਈ ਅੱਗ ਹਵਾਲੇ ਕਰ ਦਿੱਤਾ ਕਿਉਂਕਿ ਉਹ ਆਪਣੀ ਪਤਨੀ ਨੂੰ ਕੁਝ ਵੀ ਨਹੀਂ ਦੇਣਾ ਚਾਹੁੰਦਾ ਸੀ।
ਬਰੂਸ ਦੀ ਇਸ ਹਰਕਤ ਤੋਂ ਬੇਹਦ ਨਾਰਾਜ਼ ਜਸਟਿਸ ਨੇ ਕਿਹਾ ਕਿ ਇਹ ਹਰਕਤ ਨਿੱਜੀ ਤੌਰ 'ਤੇ ਜਨਤਕ ਨਜ਼ਰੀਏ ਤੋਂ ਵੀ ਗੈਰਜ਼ਿੰਮੇਵਾਰਾਨਾ ਹੈ। ਇਸ ਸਜ਼ਾ ਲਈ ਕੋਰਟ ਨੇ ਬਰੂਸ ਨੂੰ 30 ਦਿਨ ਲਈ ਜੇਲ ਭੇਜ ਦਿੱਤਾ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਹੈ ਕਿ ਉਸ ਨੂੰ ਰੋਜ਼ਾਨਾ ਆਪਣੀ ਸਾਬਕਾ ਪਤਨੀ ਨੂੰ 2000 ਡਾਲਰ ਦੇਣੇ ਹੋਣਗੇ, ਜਦੋਂ ਤੱਕ ਕਿ ਉਹ ਕੋਰਟ ਦੇ ਸਾਹਮਣੇ ਆਪਣੀ ਮੰਗੇਤਰ ਨੂੰ ਪੇਸ਼ ਨਹੀਂ ਕਰਦਾ ਹੈ।