ਤਾਲਾਬੰਦੀ ਬਾਰੇ ਸ਼ਾਹ ਦੀ ਮੋਦੀ ਨਾਲ ਮੀਟਿੰਗ

ਤਾਲਾਬੰਦੀ ਬਾਰੇ ਸ਼ਾਹ ਦੀ ਮੋਦੀ ਨਾਲ ਮੀਟਿੰਗ

31 ਮਈ ਦੀ ਅੱਧੀ ਰਾਤ ਨੂੰ ਤਾਲਾਬੰਦੀ ਦੀ ਮਿਆਦ ਮੁੱਕਣ ਰਹੀ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਇਸ ਬਾਰੇ ਰਾਜਾਂ ਦੇ ਮੁੱਖ ਮੰਤਰੀਆਂ ਤੋਂ ਵਿਚਾਰ ਲੈਣ ਬਾਅਦ ਅੱਜ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ।
ਵੀਰਵਾਰ ਦੀ ਸ਼ਾਮ ਨੂੰ ਗ੍ਰਹਿ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨਾਲ ਤਾਲਾਬੰਦੀ ਨੂੰ ਅੱਗੇ ਵਧਾਉਣ ਜਾਂ ਨਾ ਵਧਾਉਣ ਬਾਰੇ ਵਿਚਾਰ ਲਏ ਸਨ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ 31 ਮਈ ਨੂੰ ਤਾਲਾਬੰਦੀ ਵਧਾਉਣ ਬਾਰੇ ਫੈਸਲਾ ਲੈਣਗੇ, ਜਦੋਂਕਿ ਵੀਰਵਾਰ ਨੂੰ ਹਰਿਆਣਾ ਨੇ ਇਕ ਵਾਰ ਫਿਰ ਦਿੱਲੀ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ।

Radio Mirchi