ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਬਾਜ਼ਾਰ ਤੋਂ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ
ਨਵੀਂ ਦਿੱਲੀ : ਜੇਕਰ ਤੁਸੀਂ ਬਾਜ਼ਾਰ ਤੋਂ ਸਸਤਾ ਸੋਨਾ ਖ਼ਰੀਦਣਾ ਚਾਹੁੰਦੇ ਹੋ ਮੋਦੀ ਸਰਕਾਰ ਦੀ ਇਸ ਵਿਸ਼ੇਸ਼ ਸਕੀਮ ਤਹਿਤ ਸਸਤਾ ਸੋਨਾ ਖ਼ਰੀਦਣ ਦਾ ਅੱਜ ਆਖ਼ਰੀ ਮੌਕਾ ਹੈ। ਦਰਅਸਲ ਸਾਵਰੇਨ ਗੋਲਡ ਬਾਂਡ ਦੀ ਚਾਲੂ ਵਿੱਤੀ ਸਾਲ ਦੀ 6ਵੀਂ ਸੀਰੀਜ਼ 4 ਸਤੰਬਰ ਯਾਨੀ ਅੱਜ ਖ਼ਤਮ ਹੋ ਰਹੀ ਹੈ। ਇਸ ਦਾ ਮਤਲੱਬ ਇਸ ਸਕੀਮ ਵਿਚ ਪੈਸੇ ਲਗਾਉਣ ਦਾ ਅੱਜ ਆਖ਼ਰੀ ਮੌਕਾ ਹੈ। ਇਸ ਵਾਰ ਬਾਂਡ ਦੀ ਕੀਮਤ 5,117 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। ਯਾਨੀ ਤੁਸੀਂ ਇਸ ਮੁੱਲ 'ਤੇ ਸੋਨਾ ਖ਼ਰੀਦ ਸਕਦੇ ਹੋ। ਇਸ ਤੋਂ ਪਹਿਲਾਂ ਇਹ ਸਕੀਮ 1 ਅਗਸਤ ਨੂੰ ਖੁੱਲ੍ਹੀ ਸੀ ਅਤੇ 7 ਅਗਸਤ ਨੂੰ ਬੰਦ ਹੋਈ ਸੀ। ਸਾਵਰੇਨ ਗੋਲਡ ਬਾਂਡ ਸਕੀਮ ਦੀ ਇਹ 5ਵੀਂ ਲੜੀ ਸੀ, ਜਿਸ ਵਿਚ ਪ੍ਰਤੀ ਗ੍ਰਾਮ ਸੋਨੇ ਦੀ ਕੀਮਤ 5,334 ਰੁਪਏ ਤੈਅ ਕੀਤੀ ਗਈ ਸੀ, ਜਦੋਂਕਿ ਇਸ ਵਾਰ ਸੋਨਾ ਉਸ ਤੋਂ ਵੀ ਸਸਤਾ ਹੈ। ਆਰ.ਬੀ.ਆਈ. ਇਹ ਬਾਂਡ ਭਾਰਤ ਸਰਕਾਰ ਵੱਲੋਂ ਜ਼ਾਰੀ ਕਰ ਰਿਹਾ ਹੈ।