ਥਕਾਵਟ ਤੇ ਸਰੀਰ ਦਰਦ ਕਾਰਨ ਸ਼ਾਹ ਏਮਸ ’ਚ ਦਾਖ਼ਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਥਕਾਵਟ ਤੇ ਸਰੀਰ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਸ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਉਹ ਸਹਿਜ ਮਹਿਸੂਸ ਕਰ ਰਹੇ ਹਨ ਤੇ ਹਸਪਤਾਲ ਤੋਂ ਹੀ ਆਪਣਾ ਕੰਮ ਕਰ ਰਹੇ ਹਨ। ਗ੍ਰਹਿ ਮੰਤਰੀ ਨੂੰ 3-4 ਦਿਨਾਂ ਤੋਂ ਥਕਾਵਟ ਤੇ ਸਰੀਰ ਵਿਚ ਦਰਦ ਮਹਿਸੂਸ ਹੋ ਰਿਹਾ ਸੀ। ਕੋਵਿਡ-19 ਟੈਸਟ ਵਿਚ ਉਹ ਪਹਿਲਾਂ ਹੀ ਨੈਗੇਟਿਵ ਆ ਚੁੱਕੇ ਹਨ। ਏਮਜ਼ ਮੁਤਾਬਕ ਕੋਵਿਡ ਤੋਂ ਬਾਅਦ ਦੀ ਸਾਂਭ-ਸੰਭਾਲ ਲਈ ਹੁਣ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਾਹ ਦਾ ਮੇਦਾਂਤਾ ਹਸਪਤਾਲ ਵਿਚ ਕਰੋਨਾਵਾਇਰਸ ਲਈ ਇਲਾਜ ਹੋਇਆ ਹੈ ਤੇ ਸ਼ੁੱਕਰਵਾਰ ਉਨ੍ਹਾਂ ਨੈਗੇਟਿਵ ਆਉਣ ਬਾਰੇ ਜਾਣਕਾਰੀ ਦਿੱਤੀ ਸੀ।