ਦਿਲਜੀਤ ਤੋਂ ਬਾਅਦ ਹੁਣ ਰਿਤਿਕ ਰੌਸ਼ਨ ਤੇ ਭੜਕੀ ਕੰਗਨਾ, ਕਿਹਾ ਕਦੋ ਤੱਕ ਰੋਵੇਂਗਾ ਨਿੱਕੇ ਜਿਹੇ ਅਫ਼ੇਅਰ ਲਈ
ਮੁੰਬਈ — ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਇੰਟਰਨੈੱਟ 'ਤੇ ਸਟਾਕ ਕਰਨ ਦੇ ਮਾਮਲੇ ਨੂੰ ਮੁੰਬਈ ਪੁਲਸ ਨੇ ਕ੍ਰਾਈਮ ਬ੍ਰਾਂਡ ਦੇ ਕ੍ਰਾਈਮ ਇੰਟੇਲੀਜੈਂਸ ਯੂਨਿਟ (ਸੀ. ਆਈ. ਯੂ) ਨੂੰ ਟ੍ਰਾਂਸਫਰ ਕਰ ਦਿੱਤਾ ਹੈ। ਅਦਾਕਾਰ ਨੇ ਸਾਲ 2016 'ਚ ਮੁੰਬਈ ਪੁਲਸ ਦੇ ਸਾਈਬਰ ਸੇਲ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਲ 2016 'ਚ ਕਥਿਤ ਤੌਰ 'ਤੇ ਇੰਟਰਨੈੱਟ ਦੇ ਜਰੀਏ ਮੇਰੇ 'ਤੇ ਨਜ਼ਰ ਰੱਖੀ ਗਈ ਸੀ। ਮਾਮਲਾ ਟ੍ਰਾਂਸਫਰ ਕਰਨ ਦੀ ਜਾਣਕਾਰੀ ਮੁੰਬਈ ਪੁਲਸ ਨੇ ਖ਼ੁਦ ਦਿੱਤੀ ਹੈ।
ਮੁੰਬਈ ਪੁਲਸ ਨੇ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੂੰ ਟ੍ਰਾਂਸਫਰ ਕੀਤਾ ਮਾਮਲਾ
ਨਿਊਜ ਏਜੰਸੀ ਏ. ਐੱਨ. ਆਈ. ਦੀ ਖ਼ਬਰ ਮੁਤਾਬਕ, ਰਿਤਿਕ ਰੌਸ਼ਨ ਦੇ ਵਕੀਲ ਦੀ ਅਪੀਲ ਤੋਂ ਬਾਅਦ ਮੁੰਬਈ ਪੁਲਸ ਨੇ ਅਦਾਕਾਰ ਦੇ ਮਾਮਲੇ ਨੂੰ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੂੰ ਟ੍ਰਾਂਸਫਰ ਕਰ ਦਿੱਤਾ। ਮੀਡੀਆ ਖ਼ਬਰਾਂ ਮੁਤਾਬਕ, ਰਿਤਿਕ ਰੌਸ਼ਨ ਦੇ ਵਕੀਲ ਮਹੇਸ਼ ਜੇਠਮਲਾਨੀ ਨੇ ਮਾਮਲਾ ਟ੍ਰਾਂਸਫਰ ਕਰਵਾਉਣ ਲਈ ਮੁੰਬਈ ਪੁਲਸ ਨੂੰ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
ਰਿਤਿਕ ਦੇ ਵਕੀਲ ਨੇ ਲਿਖੀ ਚਿੱਠੀ
ਇਸ ਚਿੱਠੀ 'ਚ ਮਹੇਸ਼ ਨੇ ਕਿਹਾ ਕਿ ਸਾਲ 2013 ਅਤੇ 2014 'ਚ ਕਥਿਤ ਤੌਰ 'ਤੇ ਅਦਾਕਾਰਾ ਕੰਗਨਾ ਰਣੌਤ ਦੀ ਈਮੇਲ ਆਈ. ਡੀ. ਤੋਂ ਕਿਸੇ ਅਣਜਾਣ ਸ਼ਖਸ ਵਲੋਂ ਰਿਤਿਕ ਰੌਸ਼ਨ ਨੂੰ ਭੇਜੇ ਗਏ ਮੇਲ ਦੇ ਮਾਮਲੇ 'ਚ ਹੁਣ ਤੱਕ ਸਾਈਬਰ ਸੇਲ ਵਲੋਂ ਕੋਈ ਨਤੀਜਾ ਨਹੀਂ ਨਿਕਲਿਆ। ਅਜਿਹੇ 'ਚ ਇਸ ਮਾਮਲੇ 'ਚ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੂੰ ਟ੍ਰਾਂਸਫਰ ਕਰ ਦੇਣਾ ਚਾਹੀਦਾ। ਨਾਲ ਹੀ ਵਕੀਲ ਨੇ ਇਹ ਵੀ ਕਿਹਾ ਕਿ ਅਦਾਕਾਰ ਇਸ ਪੂਰੇ ਮਾਮਲੇ 'ਚ ਸਾਥ ਵੀ ਦੇ ਰਿਹਾ ਹੈ।
ਰਿਤਿਕ ਰੌਸ਼ਨ ਦੇ ਵਕੀਲ ਨੇ ਚਿੱਠੀ 'ਚ ਅੱਗੇ ਕਿਹਾ ਕਿ ਜਿਸ ਦਿਨ ਤੋਂ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਹੈ ਉਦੋਂ ਤੋਂ ਹੁਣ ਤੱਕ ਇਸ ਮਾਮਲੇ ਦੀ ਜਾਂਚ ਰੁਕੀ ਹੋਈ ਹੈ। ਇਸ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਮਾਮਲੇ ਨੂੰ ਦੇਖੋ। ਮੇਰੇ ਕਲਾਇੰਟ ਇਸ ਮਾਮਲੇ 'ਚ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਆਪਣੇ ਸਾਰੇ ਇਲੈਕਟ੍ਰਾਨਿਕ ਡਿਵਾਈਸ ਜਮ੍ਹਾ ਕਰਵਾਏ ਹੋਏ ਹਨ।
ਗੁੱਸੇ ਭੜਕੀ ਕੰਗਨਾ ਨੇ ਰਿਤਿਕ ਨੂੰ ਆਖੀਆਂ ਇਹ ਗੱਲਾਂ
ਇਸ ਪੂਰੇ ਮਾਮਲੇ 'ਤੇ ਕੰਗਨਾ ਰਣੌਤ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ, 'ਇਸ ਦੀ ਦੁਖਭਰੀ ਕਹਾਣੀ ਫ਼ਿਰ ਤੋਂ ਸ਼ੁਰੂ ਹੋ ਗਈ। ਸਾਡੇ ਬ੍ਰੇਕਅੱਪ ਅਤੇ ਉਸ ਦੇ ਤਲਾਕ ਨੂੰ ਕਈ ਸਾਲ ਬੀਤ ਗਏ ਪਰ ਉਨ੍ਹਾਂ ਨੇ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸੇ ਹੋਰ ਮਹਿਲਾ ਨੂੰ ਡੇਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਜਦੋਂ ਮੈਂ ਆਪਣੇ ਨਿੱਜੀ ਜੀਵਨ 'ਚ ਕੁਝ ਉਮੀਦ ਪਾਉਣ ਲਈ ਹਿੰਮਤ ਜਟਾਉਂਦੀ ਹਾਂ ਤਾਂ ਉਹ ਫ਼ਿਰ ਤੋਂ ਉਹੀ ਨਾਟਕ ਸ਼ੁਰੂ ਕਰ ਦਿੰਦਾ ਹੈ। ਕਦੋਂ ਤੱਕ ਰੋਏਗਾ ਇਕ ਛੋਟੇ ਜਿਹੇ ਅਫ਼ੇਅਰ ਲਈ?'
ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਇਹ ਮਾਮਲਾ ਸਾਲ 2016 ਦਾ ਹੈ, ਜਦੋਂ ਰਿਤਿਕ ਰੌਸ਼ਨ ਤੇ ਕੰਗਨਾ ਰਣੌਤ 'ਚ ਵਿਵਾਦ ਪੈਦਾ ਹੋਇਆ ਸੀ। ਉਸ ਸਮੇਂ ਇਨ੍ਹਾਂ ਦੋਵੇਂ ਕਲਾਕਾਰਾਂ ਨੇ ਇਕ-ਦੂਜੇ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ। ਸਭ ਤੋਂ ਪਹਿਲਾਂ ਰਿਤਿਕ ਰੌਸ਼ਨ ਨੇ ਕੰਗਨਾ ਰਣੌਤ ਨੂੰ ਨੋਟਿਸ ਭੇਜ ਕੇ ਉਸ ਨੂੰ ਮੁਆਫ਼ੀ ਮੰਗਣ ਨੂੰ ਕਿਹਾ ਸੀ। ਇਸ ਤੋਂ ਬਾਅਦ ਵੀ ਕੰਗਨਾ ਰਣੌਤ ਤੇ ਰਿਤਿਕ ਵਿਚਕਾਰ ਕਾਨੂੰਨੀ ਨੋਟਿਸ ਭੇਜਣ ਦਾ ਸਿਲਸਿਲ ਜਾਰੀ ਸੀ।