ਦਿਲਜੀਤ ਦੋਸਾਂਝ ਨੇ ਇਕ ਵਾਰ ਫ਼ਿਰ ਸੋਸ਼ਲ ਮੀਡੀਆ ਤੇ ਪੁੱਛਿਆ ਲੀਡਰਾਂ ਤੋਂ ਇਹ ਸਵਾਲ, ਜਾਣੋ ਕੀ ਮਿਲਿਆ ਜਵਾਬ
ਜਲੰਧਰ : ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਕਰਕੇ ਹੁਣ ਉਨ੍ਹਾਂ ਨੇ ਲੀਡਰਾਂ ਦੇ ਰਾਹ ਰੋਕਣ ਦਾ ਰੁਖ ਇਖ਼ਤਿਆਰ ਕਰ ਲਿਆ ਹੈ ਪਰ ਇਸ ਦੇ ਨਾਲ ਹੀ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਪੰਜਾਬੀ ਕਲਾਕਾਰਾਂ ਵਲੋਂ ਪੂਰਾ ਸਾਥ ਮਿਲ ਰਿਹਾ ਹੈ, ਜਿਸ 'ਚ ਦਿਲਜੀਤ ਦੋਸਾਂਝ ਦਾ ਨਾਂ ਵੀ ਅੱਗੇ ਹੈ।
ਹਾਲ ਹੀ 'ਚ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਕਵਿਤਾ ਦੀਆਂ ਲਾਈਨਾਂ ਨੂੰ ਸਾਂਝੀਆਂ ਕਰਦਿਆਂ ਲਿਖਿਆ ਇਸ ਨੂੰ "ਪਤਾ ਤਾਂ ਹੋਣਾ ਤੁਹਾਨੂੰ ਜਨਾਬ- ਪਤਾ ਤਾਂ ਹੋਣਾ ਤੁਹਾਨੂੰ ਕਿ ਕਿਸਾਨ ਖੇਤਾਂ 'ਚ ਨਹੀਂ ਸੜਕਾਂ 'ਤੇ ਰੇਲਵੇ ਦੀਆਂ ਪਟੜੀਆਂ 'ਤੇ ਬੈਠੇ ਨੇ। ਪਤਾ ਤਾਂ ਹੋਣਾ ਤੁਹਾਨੂੰ ਕਿ ਕਿਸਾਨਾਂ ਦੇ ਹਾਲਾਤ ਠੀਕ ਨਹੀਂ।ਪਤਾ ਤਾਂ ਹੋਣਾ ਤੁਹਾਨੂੰ ਕਿ ਕਿਸਾਨ ਦੇਸ਼ ਦਾ ਅੰਨ੍ਹ ਦਾਤਾ ਹੈ। ਪਤਾ ਤਾਂ ਹੋਣਾ ਤੁਹਾਨੂੰ ਕਿ ਦੇਸ਼ ਦੀ ਬੇਟੀ ਨਾਲ ਕੀ ਹੋਇਆ ਤਾਂ ਉਹਦੇ ਪਰਿਵਾਰ 'ਤੇ ਕੀ ਬੀਤ ਰਹੀ ਆ। ਪਤਾ ਤਾਂ ਹੋਣਾ ਤੁਹਾਨੂੰ ਕੀ ਰਾਜਨੀਤੀ ਵੀ ਹੁਣ ਦੱਬ ਕੇ ਹੋਣੀ ਆ ਇਨ੍ਹਾਂ ਮੁੰਡਿਆ 'ਤੇ।
ਦੱਸ ਦਈਏ ਕਿ ਦਿਲਜੀਤ ਦੁਸਾਂਝ ਨੇ ਕਿਸਾਨਾਂ ਦੇ ਸੰਘਰਸ਼ ਅਤੇ ਹਾਥਰਸ ਸਮੂਹਕ ਜਬਰ ਜ਼ਿਨਾਹ ਮੁੱਦਿਆਂ 'ਤੇ ਲਿਖੀ ਇੱਕ ਭਾਵੁਕ ਨਜ਼ਮ ''ਪਤਾ ਤਾਂ ਹੋਣੈ ਤੁਹਾਨੂੰ ਜਨਾਬ'' ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਹਨ। ਇਹੀ ਨਹੀਂ ਦਿਲਜੀਤ ਦੇ ਇਸ ਟਵੀਟ 'ਤੇ ਬੀਜੇਪੀ ਆਗੂ ਆਰਪੀ ਸਿੰਘ ਦਾ ਜਵਾਬ ਆਇਆ ਹੈ।
ਇਹੀਂ ਨਹੀਂ ਦਿਲਜੀਤ ਦੋਸਾਂਝ ਨੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲਾ ਲੜਕੀ ਨਾਲ ਹੋਈ ਦਰਿੰਦਗੀ ਦੀ ਘਟਨਾ 'ਤੇ ਵੀ ਟਿੱਪਣੀ ਕੀਤੀ ਹੈ ਕਿ ਉਸ ਦਾ ਪਰਿਵਾਰ ਪੀੜਾ 'ਚ ਹੈ ਤੇ ਹੁਣ ਇਸ ਮੁੱਦੇ 'ਤੇ ਰਾਜਨੀਤੀ ਵੀ ਹੋਵੇਗੀ।