ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ-ਬਦਾਮ ਅਤੇ ਸੌਗੀ ਦੇ ਭਾਅ, ਜਾਣੋ ਕਿਉਂ?

ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ-ਬਦਾਮ ਅਤੇ ਸੌਗੀ ਦੇ ਭਾਅ, ਜਾਣੋ ਕਿਉਂ?

ਨਵੀਂ ਦਿੱਲੀ — ਪਿਛਲੇ 6 ਮਹੀਨਿਆਂ ਤੋਂ ਸੁੱਕੇ ਮੇਵਿਆਂ ਦੇ ਬਾਜ਼ਾਰ ਦੀ ਰੌਣਕ ਨੂੰ ਕੋਰੋਨਾ ਲਾਗ ਨੇ ਸੁਸਤ ਕਰ ਦਿੱਤਾ ਹੈ। ਸਟੋਰੀਆਂ ਦੇ ਗੁਦਾਮਾਂ 'ਚ ਭਰਿਆ ਮਾਲ ਉਸੇ ਤਰ੍ਹਾਂ ਹੀ ਬਰਕਰਾਰ ਹੈ। ਮਾਰਚ ਤੋਂ ਲੈ ਕੇ ਅਕਤੂਬਰ ਤੱਕ ਕਿਸੇ ਗਾਹਕ ਨੇ ਮਾਰਕੀਟ ਵੱਲ ਰੁਖ਼ ਨਹੀਂ ਕੀਤਾ। ਖਰੀਦਦਾਰੀ ਹੋਈ ਵੀ ਤਾਂ ਉਹ ਸਿਰਫ਼ ਜ਼ਰੂਰਤ ਦੇ ਸਮਾਨ ਦੀ ਹੀ ਹੋਈ। ਸੁੱਕੇ ਫਲ ਰੋਜ਼ ਦੀਆਂ ਜ਼ਰੂਰਤਾਂ ਵਿਚ ਸ਼ਾਮਲ ਨਹੀਂ ਹੁੰਦੇ। ਵਪਾਰੀਆਂ ਅਨੁਸਾਰ ਇਸ ਸਾਲ 50 ਪ੍ਰਤੀਸ਼ਤ ਤੋਂ ਵੱਧ ਦਾ ਮਾਲ ਉਸੇ ਤਰ੍ਹਾਂ ਗੁਦਾਮÎਾਂ ਵਿਚ ਹੀ ਰੱਖਿਆ ਹੋਇਆ ਹੈ ਜਿਹੜਾ ਕਿ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਹੁਣ ਉਮੀਦ ਹੋਟਲ-ਰੈਸਟੋਰੈਂਟ ਅਤੇ ਵਿਆਹ ਆਦਿ ਦੇ ਸਮਾਰੋਹ 'ਤੇ ਟਿਕੀ ਹੋਈ ਹੈ। ਇਹ ਦੋ ਥਾਵਾਂ ਹਨ ਜਿਥੇ ਇਨ੍ਹਾਂ ਸੁੱਕੇ ਫਲਾਂ ਦੀ ਕਾਫ਼ੀ ਮਾਤਰਾ ਵਿਚ ਖਪਤ ਹੁੰਦੀ ਹੈ। ਪਰ ਨਜ਼ਰ ਸਰਕਾਰ 'ਤੇ ਟਿਕੀ ਹੋਈ ਹੈ।
ਪਰ ਅਜਿਹੀ ਸਥਿਤੀ ਵਿਚ ਨਾ ਤਾਂ ਵਿਆਹ, ਨਾ ਹੀ ਹੋਟਲ-ਰੈਸਟੋਰੈਂਟ ਖੁੱਲ੍ਹੇ ਅਤੇ ਨਾ ਹੀ ਕਿਸੇ ਤਿਉਹਾਰ ਨੂੰ ਖੁੱਲ੍ਹੇ ਦਿਲ ਨਾਲ ਮਨਾਇਆ ਜਾ ਰਿਹਾ ਹੈ। ਹੁਣ ਕੁਝ ਉਮੀਦ ਦੀਵਾਲੀ ਦੇ ਬਾਅਦ ਆਉਣ ਵਾਲੇ ਦਵੋਤਥਾਨ ਦੇ ਸਹਲਗ ਅਤੇ ਹੋਟਲ-ਰੈਸਟੋਰੈਂਟ 'ਤੇ ਟਿਕੀ ਹੋਈ ਹੈ ਜੋ ਕਿ ਦੀਵਾਲੀ ਤੋਂ ਬਾਅਦ ਆਉਂਦੀ ਹੈ। ਪਰ ਇਥੇ ਵੀ ਸਰਕਾਰ ਰੁਖ਼ ਕੁਝ ਨਰਮ ਬਣਿਆ ਹੋਇਆ ਹੈ।
ਵਿਆਹ ਲਈ ਦਿੱਲੀ ਵਿਚ 100 ਅਤੇ ਯੂ.ਪੀ. ਵਿਚ 200 ਲੋਕਾਂ ਦੇ ਇਕੱਠ ਲਈ ਮਨਜ਼ੂਰੀ ਹੈ। ਹੁਣ ਜਦ ਤੱਕ ਵਿਆਹ ਦੀ ਪਾਰਟੀ ਵਿਚ ਇਕ ਹਜ਼ਾਰ ਲੋਕ ਨਹੀਂ ਹੋਣਗੇ ਤਾਂ ਫਿਰ ਭੋਜਨ ਵਿਚ ਕਿੰਨਾ ਸੁੱਕਾ ਮੇਵਾ ਇਸਤੇਮਾਲ ਹੋਵੇਗਾ। ਦੂਜੇ ਪਾਸੇ ਲੋਕ ਹੋਟਲ-ਰੈਸਟੋਰੈਂਟ ਵਿਚ ਵੀ ਨਹੀਂ ਆ ਰਹੇ। ਹੋਟਲ-ਰੈਸਟੋਰੈਂਟਾਂ ਵਿਚ ਆਮ ਨਾਲੋਂ ਸਿਰਫ 20 ਪ੍ਰਤੀਸ਼ਤ ਚੀਜ਼ਾਂ ਦੀ ਹੀ ਸਪਲਾਈ ਕੀਤੀ ਜਾ ਰਹੀ ਹੈ।

Radio Mirchi