ਦੁਨੀਆ ਚ ਭਾਰਤ ਤੋਂ ਵੱਡਾ ਭਾਈਵਾਲ ਕੋਈ ਨਹੀਂ : ਸੰਧੂ

ਦੁਨੀਆ ਚ ਭਾਰਤ ਤੋਂ ਵੱਡਾ ਭਾਈਵਾਲ ਕੋਈ ਨਹੀਂ : ਸੰਧੂ

ਵਾਸ਼ਿੰਗਟਨ - ਅਮਰੀਕਾ 'ਚ ਭਾਰਤੀ ਡਿਪਲੋਮੈਟ ਤਰਣਜੀਤ ਸਿੰਘ ਸੰਧੂ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨੇ ਅਮਰੀਕਾ ਨੂੰ ਦਿਖਾਇਆ ਕਿ ਅਜਿਹੇ ਸਮੇਂ 'ਚ ਦੁਨੀਆ 'ਚ ਭਾਰਤ ਤੋਂ ਵੱਡਾ ਭਾਈਵਾਲ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਦੋਵੇਂ ਦੇਸ਼ ਘੱਟੋ-ਘੱਟ 3 ਵੈਕਸੀਨ 'ਤੇ ਕੰਮ ਕਰ ਰਹੇ ਹਨ। ਸੰਧੂ ਨੇ ਕਿਹਾ ਕਿ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਅਤੇ ਅਮਰੀਕਾ ਦੀ ਸੀ.ਡੀ.ਸੀ. ਅਤੇ ਐਨ.ਆਈ.ਐਚ. ਕਈ ਸਾਲਾਂ ਤੋਂ ਮਿਲ ਕੇ ਕੰਮ ਕਰ ਰਹੀਆਂ ਹਨ। 2-3 ਸਾਲ ਪਹਿਲਾਂ ਦੋਹਾਂ ਦੇਸ਼ਾਂ ਨੇ ਰੋਟਾਵਾਇਰਸ ਨਾਂ ਦੇ ਹੋਰ ਵਾਇਰਸ ਦਾ ਵੈਕਸੀਨ ਵੀ ਵਿਕਸਿਤ ਕੀਤਾ ਸੀ। ਇਸ ਨਾਲ ਨਾ ਸਿਰਫ ਭਾਰਤ ਅਤੇ ਅਮਰੀਕਾ, ਸਗੋਂ ਕਈ ਹੋਰ ਦੇਸ਼ਾਂ ਨੂੰ ਮਦਦ ਮਿਲੀ।

Radio Mirchi