ਦੁਸ਼ਹਿਰੇ ਤੇ ਰਿਲਾਇੰਸ ਡਿਜੀਟਲ ਲਿਆਇਆ ਫੈਸਟੀਵਲ ਆਫ ਇਲੈਕਟ੍ਰਾਨਿਕਸ ਸੇਲ

ਨਵੀਂ ਦਿੱਲੀ : ਰਿਲਾਇੰਸ ਡਿਜੀਟਲ 'ਤੇ ਇਕ ਵਾਰ ਮੁੜ 'ਫੈਸਟੀਵਲ ਆਫ ਇਲੈਕਟ੍ਰਾਨਿਕਸ' ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਥੇ ਗਾਹਕ ਵੱਡੇ ਅਤੇ ਬਿਹਤਰੀਨ ਆਫਰ ਦਾ ਲਾਭ ਉਠਾ ਸਕਦੇ ਹਨ।
ਗਾਹਕ ਵੱਖ-ਵੱਖ ਕਿਸਮ ਦੀਆਂ ਇਲੈਕਟ੍ਰਾਨਿਕ ਵਸਤਾਂ ਦੀ ਖ਼ਰੀਦ 'ਤੇ ਸਭ ਤੋਂ ਬਿਹਤਰ ਡੀਲ ਦਾ ਆਨੰਦ ਲੈ ਸਕਦੇ ਹਨ, ਨਾਲ ਹੀ ਐੱਚ. ਡੀ. ਐੱਫ. ਸੀ. ਬੈਂਕ ਡੈਬਿਟ ਕਾਰਡ, ਕ੍ਰੈਡਿਟ ਕਾਰਡ 'ਤੇ 10 ਫ਼ੀਸਦੀ ਕੈਸ਼ਬੈਕ ਅਤੇ ਰਿਲਾਇੰਸ ਡਿਜੀਟਲ, ਮਾਏ ਜੀਓ ਸਟੋਰ ਅਤੇ ਆਨਲਾਈਨ ਖ਼ਰੀਦ 'ਤੇ ਇਜ਼ੀ-ਈ. ਐੱਮ. ਆਈ. ਦੀ ਸਹੂਲਤ ਦਾ ਲਾਭ ਉਠਾ ਸਕਦੇ ਹਨ। ਸਟੋਰਸ 'ਤੇ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਸਿਟੀ ਬੈਂਕ ਦੇ ਕ੍ਰੈਡਿਟ/ਡੈਬਿਟ ਕਾਰਡ 'ਤੇ 2500 ਰੁਪਏ ਦੇ ਕੈਸ਼ਬੈਕ ਦਾ ਪ੍ਰਸਤਾਵ ਦਿੱਤਾ ਜਾ ਰਿਹਾ ਹੈ ਅਤੇ ਆਈ. ਡੀ. ਐੱਫ. ਸੀ. ਫਸਟ ਬੈਂਕ ਵਲੋਂ ਕੰਜਿਊਮਰ ਡਿਊਰੇਬਲਸ ਲੋਨ ਦੀ ਸਹੂਲਤ ਵੀ ਉਪਲੱਬਧ ਹੈ।
ਆਨਲਾਈਨ ਸ਼ਾਪਿੰਗ ਕਰਨ ਵਾਲੇ ਗਾਹਕਾਂ ਨੂੰ ਸਿਟੀ ਬੈਂਕ ਦੇ ਕ੍ਰੈਡਿਟ/ਡੈਬਿਟ ਕਾਰਡਸ 'ਤੇ 15 ਫ਼ੀਸਦੀ ਦਾ ਐਕਸਕਲੂਸਿਵ ਕੈਸ਼ਬੈਕ ਮਿਲੇਗਾ। ਰਿਲਾਇੰਸ ਡਿਜੀਟਲ ਵਲੋਂ ਫੈਸਟਿਵ ਗਿਫ਼ਟ ਦੇ ਤੌਰ 'ਤੇ ਗਾਹਕਾਂ ਨੂੰ ਏ. ਜੇ. ਆਈ. ਓ. ਅਤੇ ਰਿਲਾਇੰਸ ਟ੍ਰੈਂਡਸ ਦਾ 1000 ਰੁਪਏ ਤੱਕ ਦਾ ਵਾਊਚਰ ਵੀ ਦਿੱਤਾ ਜਾ ਰਿਹਾ ਹੈ। ਇਸ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ 16 ਨਵੰਬਰ 2020 ਤੱਕ ਜਾਰੀ ਰਹੇਗੀ।