ਧੀ ਦਿਵਸ 2020 : ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀ ਇਸ ਤਰ੍ਹਾਂ ਕਰੋ ਯੋਜਨਾਬੰਦੀ, ਨਹੀਂ ਹੋਵੇਗੀ ਪੈਸੇ ਦੀ ਚਿੰਤਾ
ਨਵੀਂ ਦਿੱਲੀ — ਸਮਾਂ ਲਗਾਤਾਰ ਬਦਲ ਰਿਹਾ ਹੈ। ਧੀਆਂ ਵੀ ਸਮਾਜ ਦੇ ਹਰ ਖੇਤਰ ਵਿਚ ਆਪਣੀ ਹੌਂਦ ਬਾਖ਼ੂਬੀ ਦਰਸਾ ਰਹੀਆਂ ਹਨ ਅਤੇ ਵੱਡੇ ਮੁਕਾਮ ਹਾਸਲ ਕਰ ਰਹੀਆਂ ਹਨ। ਅੱਜਕਲ੍ਹ ਦੇ ਦੌਰ 'ਚ ਭਵਿੱਖ ਲਈ ਵਿੱਤੀ ਯੋਜਨਾ ਬਣਾਉਣਾ ਆਸਾਨ ਨਹੀਂ ਰਿਹਾ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਨ੍ਹਾਂ ਨੇ ਆਪਣੀ ਧੀ ਦਾ ਭਵਿੱਖ ਸਭ ਤੋਂ ਵਧੀਆ ਤਰੀਕੇ ਨਾਲ ਸੁਰੱਖਿਅਤ ਕੀਤਾ ਹੈ, ਪਰ ਜਦੋਂ ਸਹੀ ਸਮਾਂ ਆਉਂਦਾ ਹੈ, ਤਾਂ ਫੰਡ ਦੀ ਕਮੀ ਦਾ ਅਹਿਸਾਸ ਹੁੰਦਾ ਹੈ। ਅਜਿਹੀ ਸਥਿਤੀ ਵਿਚ ਯੋਜਨਾਬੰਦੀ ਕਰਦੇ ਹੋਏ ਨਿਰੰਤਰ ਨਿਵੇਸ਼ ਲਈ ਸਹੀ ਵਿਕਲਪ ਦੀ ਚੋਣ ਕਰਨਾ ਮਹੱਤਵਪੂਰਨ ਬਣ ਜਾਂਦਾ ਹੈ। ਅੱਜ ਮਾਰਕੀਟ ਵਿਚ ਕਈ ਕਿਸਮਾਂ ਦੇ ਨਿਵੇਸ਼ ਵਿਕਲਪ ਉਪਲਬਧ ਹਨ। ਹਰ ਇਕ ਨੂੰ ਆਪਣੀਆਂ ਜ਼ਰੂਰਤਾਂ ਅਨੁਸਾਰ ਇਨ੍ਹਾਂ ਦੀ ਚੋਣ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਵਿੱਚੋਂ ਕੁਝ ਵਿਕਲਪਾਂ ਬਾਰੇ ਦੱਸਣ ਜਾ ਰਹੇ ਹਾਂ, ਤਾਂ ਜੋ ਤੁਸੀਂ ਆਪਣੀ ਧੀ ਦੇ ਭਵਿੱਖ ਨੂੰ ਬਿਹਤਰ ਢੰਗ ਨਾਲ ਬਚਾ ਸਕੋ।
ਸੁਕੰਨਿਆ ਸਮ੍ਰਿਧੀ ਯੋਜਨਾ (ਐਸ.ਐਸ.ਵਾਈ.)
ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਤੁਸੀਂ ਲੜਕੀ(ਧੀ) ਦੇ ਜਨਮ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਕਿਸੇ ਵੀ ਸਮੇਂ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਤੁਸੀਂ ਇਸ ਯੋਜਨਾ ਵਿਚ ਹਰ ਮਹੀਨੇ ਘੱਟੋ-ਘੱਟ 1000 ਰੁਪਏ ਦਾ ਨਿਵੇਸ਼ ਕਰ ਸਕਦੇ ਹੋ। ਸੁਕਨਿਆ ਸਮ੍ਰਿਧੀ ਯੋਜਨਾ 'ਚ ਇਸ ਸਮੇਂ 8.5 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ। ਇਸ ਸਕੀਮ ਵਿਚ ਨਿਵੇਸ਼ ਕਰਨ 'ਤੇ ਟੈਕਸ ਤੋਂ ਛੋਟ ਦਾ ਲਾਭ ਵੀ ਹੈ।
ਸੁਕਨਿਆ ਸਮ੍ਰਿਧੀ ਯੋਜਨਾ ਵਿਚ ਨਿਵੇਸ਼ ਦੀ ਮਿਆਦ 21 ਸਾਲ ਦੀ ਹੁੰਦੀ ਹੈ। ਜਦੋਂ ਧੀ 18 ਸਾਲਾਂ ਦੀ ਹੋ ਜਾਂਦੀ ਹੈ, ਤਾਂ ਤੁਸੀਂ ਕੁੱਲ ਰਕਮ ਦਾ ਕੁਝ ਹਿੱਸਾ ਵਾਪਸ ਲੈ ਸਕਦੇ ਹੋ। ਧੀਆਂ ਦੇ ਭਵਿੱਖ ਲਈ ਇਹ ਸਭ ਤੋਂ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ। ਇੱਕ ਸਰਕਾਰੀ ਯੋਜਨਾ 'ਚ ਘੱਟ ਜੋਖਮ ਨਾਮਾਤਰ ਹੁੰਦਾ ਹੈ।