ਨਵਾਂ ਪਾਰਟੀ ਪ੍ਰਧਾਨ ਲੱਭਣ ਦੀ ਤਿਆਰੀ ਕੀਤੀ ਜਾਵੇ: ਸੋਨੀਆ ਗਾਂਧੀ

ਨਵਾਂ ਪਾਰਟੀ ਪ੍ਰਧਾਨ ਲੱਭਣ ਦੀ ਤਿਆਰੀ ਕੀਤੀ ਜਾਵੇ: ਸੋਨੀਆ ਗਾਂਧੀ

ਕਾਂਗਰਸ ਦੇ 23 ਸੀਨੀਅਰ ਆਗੂਆਂ ਵੱਲੋਂ ਸਰਗਰਮ ਆਗੂ ਸਮੇਤ ਪਾਰਟੀ ਦੀ ਮੁਕੰਮਲ ਕਾਇਆ ਕਲਪ ਦੀ ਮੰਗ ਕੀਤੇ ਜਾਣ ਦਰਮਿਆਨ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਅਹਿਮ ਮੀਟਿੰਗ ਇਥੇ ਸ਼ੁਰੂ ਹੋ ਗਈ ਹੈ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਜਿੱਥੇ ਪਾਰਟੀ ਨੂੰ ਉਨ੍ਹਾਂ ਦੀ ਥਾਂ ਨਵਾਂ ਪ੍ਰਧਾਨ ਲੱਭਣ ਦਾ ਅਮਲ ਸ਼ੁਰੂ ਕਰਨ ਲਈ ਆਖਿਆ ਹੈ, ਉਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ੍ਰੀਮਤੀ ਗਾਂਧੀ ਨੂੰ ਪੂਰੇ ਕਾਰਜਕਾਲ ਲਈ ਪਾਰਟੀ ਪ੍ਰਧਾਨ ਬਣਾਉਣ ਦੀ ਪੈਰਵੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀਮਤੀ ਗਾਂਧੀ ਮੌਜੂਦਾ ਭੂਮਿਕਾ ਜਾਰੀ ਰੱਖਣ। ਉਧਰ ਰਾਹੁਲ ਗਾਂਧੀ ਨੇ ਪਾਰਟੀ ਦੇ 23 ਸੀਨੀਅਰ ਆਗੂਆਂ ਵੱਲੋਂ ਲੰਘੇ ਦਿਨੀਂ ਲਿਖੇ ਪੱਤਰ ਦੀ ਟਾਈਮਿੰਗ ’ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਪੱਤਰ ਅਜਿਹੇ ਮੌਕੇ ਲਿਖਿਆ ਗਿਆ, ਜਦੋਂ ਰਾਜਸਥਾਨ ਕਾਂਗਰਸ ਵਿੱਚ ਅੰਦਰੂਨੀ ਲੜਾਈ ’ਤੇ ਸਿਖਰ ਸੀ। ਪਾਰਟੀ ਆਗੂ ਏ.ਕੇ.ਐਂਟਨੀ ਨੇ ਸੀਨੀਅਰ ਸਾਥੀਆਂ ਵੱਲੋਂ ਲਿਖੇ ਪੱਤਰ ਦੀ ਕਾਪੀ ਜਨਤਕ ਕੀਤੇ ਜਾਣ ਲਈ ਵਿਰੋਧੀਆਂ ਨੂੰ ਭੰਡਿਆ।

Radio Mirchi