ਨਵੀਂ ਜਿਊਰੀ ਕਰੇਗੀ ਟਰੰਪ ਖ਼ਿਲਾਫ਼ ਸੁਣਵਾਈ

ਨਵੀਂ ਜਿਊਰੀ ਕਰੇਗੀ ਟਰੰਪ ਖ਼ਿਲਾਫ਼ ਸੁਣਵਾਈ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰੋਬਾਰੀ ਸਮਝੌਤਿਆਂ ਖ਼ਿਲਾਫ਼ ਅਪਰਾਧਿਕ ਜਾਂਚ ਦੇ ਸਬੂਤਾਂ ’ਤੇ ਇੱਕ ਨਵੀਂ ਜਿਊਰੀ ਸੁਣਵਾਈ ਕਰੇਗੀ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਇਸ ਗੱਲ ਦਾ ਸੰਕੇਤ ਹੈ ਕਿ ਮੈਨਹੱਟਨ ਜ਼ਿਲ੍ਹਾ ਅਟਾਰਨੀ ਦਾ ਦਫ਼ਤਰ ਦੋ ਸਾਲਾਂ ਦੀ ਜਾਂਚ ਮਗਰੋਂ ਦੋਸ਼ ਤੈਅ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਮੈਨਹੱਟਨ ਜ਼ਿਲ੍ਹਾ ਅਟਾਰਨੀ ਸਾਇਰਸ ਵੈਂਸ ਜੂਨੀਅਰ ਔਰਤਾਂ ਨੂੰ ਚੁੱਪ ਰਹਿਣ ਲਈ ਟਰੰਪ ਵੱਲੋਂ ਦਿੱਤੀ ਗਈ ਰਾਸ਼ੀ, ਜਾਇਦਾਦਾਂ ਦਾ ਮੁਲਾਂਕਣ ਤੇ ਕਰਮਚਾਰੀਆਂ ਨੂੰ ਮੁਆਵਜ਼ੇ ਸਮੇਤ ਕਈ ਮਾਮਲਿਆਂ ਵਿੱਚ ਟਰੰਪ ਖ਼ਿਲਾਫ਼ ਜਾਂਚ ਕਰ ਰਹੇ ਹਨ। ਦੂਜੇ ਪਾਸੇ ਟਰੰਪ ਨੇ ਇਸ ਜਾਂਚ ਨੂੰ ਬਦਲੇ ਦੀ ਭਾਵਨਾ ਤਹਿਤ ਕੀਤੀ ਜਾ ਰਹੀ ਕਾਰਵਾਈ ਦੱਸਿਆ ਹੈ। ਨਵੀਂ ਜਿਊਰੀ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਨਾ ਇਹ ਦਰਸਾਉਂਦਾ ਹੈ ਕਿ ਰਿਪਬਲਿਕਨ ਆਗੂ ਟਰੰਪ ਤੇ ਉਨ੍ਹਾਂ ਦੀ ਕੰਪਨੀ ‘ਦਿ ਟਰੰਪ ਆਰਗੇਨਾਈਜੇਸ਼ਨ’ ਖ਼ਿਲਾਫ਼ ਅਪਰਾਧਿਕ ਜਾਂਚ ਨੇ ਤੇਜ਼ੀ ਫੜ ਲਈ ਹੈ। 

Radio Mirchi