ਨਹੀਂ ਰੁਕ ਰਿਹਾ ਖ਼ੁਦਕੁਸ਼ੀਆਂ ਦਾ ਸਿਲਸਿਲਾ, ਹੁਣ ਇਸ ਸੁਪਰਸਟਾਰ ਦੇ ਪ੍ਰਸ਼ੰਸਕ ਨੇ ਮੌਤ ਨੂੰ ਲਾਇਆ ਗਲੇ

ਨਹੀਂ ਰੁਕ ਰਿਹਾ ਖ਼ੁਦਕੁਸ਼ੀਆਂ ਦਾ ਸਿਲਸਿਲਾ, ਹੁਣ ਇਸ ਸੁਪਰਸਟਾਰ ਦੇ ਪ੍ਰਸ਼ੰਸਕ ਨੇ ਮੌਤ ਨੂੰ ਲਾਇਆ ਗਲੇ

ਮੁੰਬਈ  — ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਤੋਂ ਬਾਅਦ ਦੇਸ਼ ਭਰ ਤੋਂ ਕਈ ਖ਼ੁਦਕੁਸ਼ੀ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਲਾਬੰਦੀ ਨੇ ਆਮ ਤੋਂ ਲੈ ਕੇ ਕਈ ਸਿਤਾਰਿਆਂ ਨੂੰ ਤੋੜ ਕੇ ਰੱਖ ਦਿੱਤਾ। ਕਈ ਲੋਕ ਘਰ 'ਚ ਰਹਿੰਦੇ-ਰਹਿੰਦੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ। ਉਥੇ ਹੀ ਇੱਕ ਹੋਰ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਸਾਊਥ ਦੇ ਸੁਪਰਸਟਾਰ ਥਲਪਤੀ ਵਿਜੈ ਦੇ ਪ੍ਰਸ਼ੰਸਕ ਨੇ ਵੀ ਮੌਤ ਨੂੰ ਗਲੇ ਲਾ ਲਿਆ ਹੈ।
ਥਲਪਤੀ ਵਿਜੈ ਦੇ ਇਸ ਪ੍ਰਸ਼ੰਸਕ ਦਾ ਨਾਂ ਬਾਲਾ ਹੈ। ਇਸ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਹਿਲਕਾ ਜਿਹਾ ਮਚ ਗਿਆ ਹੈ। ਹਰ ਕੋਈ ਉਸ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਹੀ ਵਜ੍ਹਾ ਹੈ ਕਿ ਬੀਤੇ ਕੁਝ ਘੰਟਿਆਂ ਤੋਂ ਟਵਿੱਟਰ 'ਤੇ ਰਿਪ ਬਾਲਾ ਨਾਂ ਦਾ ਹੈਸ਼ਟੈਗ ਕਾਫ਼ੀ ਟਰੈਂਡ ਕਰ ਰਿਹਾ ਹੈ। ਇਸ ਹੈਸ਼ਟੈਗ ਨਾਲ ਲੋਕ ਬਾਲਾ ਦੀ ਮੌਤ 'ਤੇ ਦੁੱਖ ਵੀ ਪ੍ਰਗਟਾ ਰਹੇ ਹਨ ਅਤੇ ਨਾਲ ਹੀ ਗੁਜਾਰਿਸ਼ ਵੀ ਕਰ ਰਹੇ ਹਨ ਕੋਈ ਵੀ ਖ਼ੁਦਕੁਸ਼ੀ ਵਰਗਾ ਕਦਮ ਨਾ ਚੁੱਕੇ।
ਰਿਪ ਬਾਲਾ ਟਵਿੱਟਰ ਟਰੈਂਡ ਨੂੰ ਦੇਖਦੇ ਹੋਏ ਹੁਣ ਸਾਊਥ ਦੇ ਵੀ ਕਈ ਸਿਤਾਰੇ ਪੋਸਟਾਂ ਸਾਂਝੀਆਂ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕਰ ਰਹੇ ਹਨ ਕਿ ਖ਼ੁਦਕੁਸ਼ੀ ਵਰਗਾ ਕਦਮ ਨਾ ਉਠਾਉਣ।
ਦੱਸਣਯੋਗ ਹੈ ਕਿ ਸਾਊਥ ਸੁਪਰਸਟਾਰ ਵਿਜੈ ਦੇ ਪ੍ਰਸ਼ੰਸਕ ਬਾਲਾ ਨੇ ਮਰਨ ਤੋਂ ਪਹਿਲਾ ਚਹੇਤੇ ਸਿਤਾਰੇ ਲਈ ਹੀ ਆਖ਼ਰੀ ਪੋਸਟ ਸਾਂਝੀ ਕੀਤੀ ਸੀ। ਬਾਲਾ ਨੇ 11 ਅਗਸਤ ਨੂੰ ਹੀ ਵਿਜੈ ਦੀ ਆਗਮੀ ਫ਼ਿਲਮ 'ਮਾਸਟਰ' ਦੇਖਣ ਇੱਛਾ ਜ਼ਾਹਿਰ ਕੀਤੀ ਸੀ। ਬਾਲਾ ਆਪਣੇ ਸੁਪਰਸਟਾਰ ਦੀ ਫ਼ਿਲਮ ਦੇਖਣ ਲਈ ਕਾਫ਼ੀ ਬੇਤਾਬ ਸੀ ਪਰ ਇੱਛਾ ਉਸ ਦੀ ਅਧੂਰੀ ਰਹਿ ਗਈ ਕਿਉਂਕਿ ਫ਼ਿਲਮ ਰਿਲੀਜ਼ਿੰਗ ਤੋਂ ਪਹਿਲਾਂ ਹੀ ਉਸ ਨੇ ਮੌਤ ਨੂੰ ਗਲੇ ਲਾ ਲਿਆ।

Radio Mirchi