ਨਹੀਂ ਵਧਣਗੀਆਂ ਆਈਆਈਟੀ ਦੀਆਂ ਫੀਸਾਂ
ਵਿੱਦਿਅਕ ਸੈਸ਼ਨ ਸਾਲ 2020-21 ਲਈ ਆਈਆਈਟੀ, ਆਈਆਈਆਈਟੀ ਅਤੇ ਐੱਨਆਈਟੀ ਦੀ ਫੀਸ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸੰਸਥਾਵਾਂ ਨੂੰ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਵੱਲੋਂ ਫੀਸਾਂ ਵਿੱਚ ਵਾਧਾ ਨਾ ਕਰਨ ਦੀ ਅਪੀਲ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।