ਨਾਗਰਿਕਤਾ ਸੋਧ ਬਿੱਲ ਸੰਵਿਧਾਨ ’ਤੇ ਹਮਲਾ: ਰਾਹੁਲ

ਨਾਗਰਿਕਤਾ ਸੋਧ ਬਿੱਲ ਸੰਵਿਧਾਨ ’ਤੇ ਹਮਲਾ: ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਾਗਰਿਕਤਾ ਸੋਧ ਬਿੱਲ ਸਬੰਧੀ ਤਜਵੀਜ਼ਤ ਕਾਨੂੰਨ ਨੂੰ ਸੰਵਿਧਾਨ ’ਤੇ ਹਮਲਾ ਕਰਾਰ ਦਿੱਤਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਜੋ ਕੋਈ ਵੀ ਇਸ ਬਿੱਲ ਦੀ ਹਮਾਇਤ ਕਰਦਾ ਹੈ, ਉਹ ਦੇਸ਼ ਦੀ ਬੁਨਿਆਦ ਨੂੰ ਖੋਖਲਾ ਕਰ ਰਿਹੈ। ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅੱਧੀ ਰਾਤ ਨੂੰ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਪਾਸ ਹੋਣ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਕਿ ‘ਭਾਰਤ ’ਤੇ ਕੱਟੜਪੁਣੇ ਦੀ ਪੁੱਠ ਚੜ੍ਹਨ ਲੱਗੀ ਹੈ।’ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਫਿਰਕੂ ਧਰੁਵੀਕਰਨ ਨੂੰ ਵਧੇਰੇ ਤਿੱਖਾ’ ਕਰਨ ਅਤੇ ਭਾਰਤ ਨੂੰ ‘ਹਿੰਦੂਤਵ ਰਾਸ਼ਟਰ’ ਵਿਚ ‘ਤਬਦੀਲ’ ਕਰਨ ਦੇ ਇਰਾਦੇ ਨਾਲ ਇਹ ਕਾਨੂੰਨ ਲਿਆਈ ਹੈ।

Radio Mirchi