ਨੌਕਰੀ ਜਾਣ ਅਤੇ ਤਨਖਾਹ ’ਚ ਕਟੌਤੀ ਕਾਰਣ 40 ਲੱਖ ਲੋਕਾਂ ਨੇ ਨਹੀਂ ਕੀਤਾ ਬੀਮਾ ਪ੍ਰੀਮੀਅਮ ਦਾ ਭੁਗਤਾਨ
ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨੇ ਆਮ ਲੋਕਾਂ ਦੀ ਆਮਦਨ ’ਤੇ ਬੁਰਾ ਅਸਰ ਪਾਇਆ ਹੈ। ਇਨਫੈਕਸ਼ਨ ਰੋਕਣ ਲਈ ਲਗਾਏ ਗਏ ਲਾਕਡਾਊਨ ਨਾਲ ਲੱਖਾਂ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਉਥੇ ਹੀ ਦੂਜੇ ਪਾਸੇ ਜੋ ਲੋਕ ਨੌਕਰੀ ਕਰ ਰਹੇ ਹਨ, ਉਨ੍ਹਾਂ ਦੀ ਤਨਖਾਹ ’ਚ ਕਟੌਤੀ ਕੀਤੀ ਜਾ ਰਹੀ ਹੈ। ਇਸ ਨਾਲ ਪੈਦਾ ਹੋਏ ਸੰਕਟ ਕਾਰਣ 40 ਲੱਖ ਲੋਕਾਂ ਨੇ ਆਪਣੇ ਬੀਮਾ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਹੈ।
ਜੀਵਨ ਬੀਮਾ ਕੰਪਨੀਆਂ ਮੁਤਾਬਕ ਕੋਰੋਨਾ ਸੰਕਟ ਤੋਂ ਬਾਅਦ ਲੋਕਾਂ ਨੇ ਆਪਣੇ ਜ਼ਰੂਰੀ ਖਰਚਿਆਂ ਲਈ ਪੈਸਾ ਬਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਕਰੀਬ 40 ਲੱਖ ਲੋਕਾਂ ਨੇ ਆਪਣੇ ਜੀਵਨ ਬੀਮਾ ਦਾ ਪ੍ਰੀਮੀਅਰ ਨਹੀਂ ਭਰਿਆ। ਇਸ ਨਾਲ ਬੀਮਾ ਕੰਪਨੀ ਨੂੰ ਕਰੀਬ 30,000 ਕਰੋੜ ਦਾ ਨੁਕਸਾਨ ਹੋਇਆ ਹੈ। ਉਥੇ ਹੀ ਮਾਰਚ ’ਚ ਟੈਕਸ ਸੇਵਿੰਗ ਦਾ ਸੀਜ਼ਨ ਹੋਣ ਕਾਰਣ ਦੂਜੇ ਅਤੇ ਤੀਜੇ ਹਫਤੇ ’ਚ ਕੁਲ ਬੀਮਾ ਬਿਜਨੈੱਸ ਦਾ ਕਰੀਬ 15 ਤੋਂ 18 ਫੀਸਦੀ ਨਵਾਂ ਕਾਰੋਬਾਰ ਇਸੇ ਸਮੇਂ ਹੁੰਦਾ ਹੈ।
ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਸ਼ੁਰੂ ਹੋਣ ਕਾਰਣ ਬੀਮਾ ਨੂੰ ਲੈ ਕੇ ਪੁੱਛਗਿੱਛ ’ਚ ਤੇਜ਼ੀ ਆਈ ਸੀ। ਜੀਵਨ ਬੀਮਾ ਤੋਂ ਲੈ ਕੇ ਸਿਹਤ ਬੀਮਾ ’ਚ ਇਹ ਤੇਜ਼ੀ ਦੇਖਣ ਨੂੰ ਮਿਲੀ ਸੀ ਪਰ ਉਸ ਦੇ ਮੁਤਾਬਕ ਮੰਗ ਨਹੀਂ ਵਧ ਸਕੀ। ਬੀਮਾ ਕੰਪਨੀਆਂ ਦਾ ਮੰਨਣਾ ਹੈ ਕਿ ਤਿਓਹਾਰੀ ਸੀਜ਼ਨ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।