ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੀ ਭਾਰਤ, ਅੱਜ ਹੈ 50 ਹਜ਼ਾਰ ਕਰੋੜ ਦੀ ਕੰਪਨੀ ਦੀ ਮਾਲਕਣ

ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੀ ਭਾਰਤ, ਅੱਜ ਹੈ 50 ਹਜ਼ਾਰ ਕਰੋੜ ਦੀ ਕੰਪਨੀ ਦੀ ਮਾਲਕਣ

ਮੁੰਬਈ — ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਤ ਕਿਰਨ ਮਜੂਮਦਾਰ ਸ਼ਾ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਬਾਇਓਕਾਨ ਲਿਮਟਿਡ ਦੀ ਚੇਅਰ ਪਰਸਨ ਕਿਰਨ ਮਜੂਮਦਾਰ ਸ਼ਾ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਹੈ ਕਿ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਹਲਕੇ ਲੱਛਣ ਹਨ। ਉਸਨੇ ਟਵੀਟ ਵਿਚ ਇਹ ਵੀ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਇਹ ਇਸ ਤਰ੍ਹਾਂ ਰਹਿਣਗੇ। 
ਜ਼ਿਕਰਯੋਗ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਬਾਇਓ ਫਾਰਮਾ ਕੰਪਨੀ ਦੀ ਸੰਸਥਾਪਕ ਕਿਰਨ ਮਜੂਮਦਾਰ ਨੇ ਫੈਡਰੇਸ਼ਨ ਯੂਨੀਵਰਸਿਟੀ ਆਸਟਰੇਲੀਆ ਤੋਂ ਪੜ੍ਹਾਈ ਕੀਤੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਉਨ੍ਹਾਂ ਨੇ ਸਿਰਫ 1200 ਰੁਪਏ ਨਾਲ ਆਪਣੀ ਇਸ 50 ਹਜ਼ਾਰ ਕਰੋੜ ਰੁਪਏ ਦੀ ਕੰਪਨੀ ਸ਼ੁਰੂ ਕੀਤੀ ਸੀ।
ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ ਦੀ ਸੂਚੀ 'ਚ ਬਣਾਇਆ ਨਾਂ 
1200 ਰੁਪਏ ਤੋਂ ਕਾਰੋਬਾਰ ਸ਼ੁਰੂ ਕਰਨ ਵਾਲੀ ਕਿਰਨ ਮਜੂਮਦਾਰ ਨੂੰ ਵੀ ਫੋਰਬਜ਼ ਮੈਗਜ਼ੀਨ ਨੇ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਹਾਲਾਂਕਿ ਇੱਕ ਸਮਾਂ ਸੀ ਜਦੋਂ ਬਹੁਤ ਸਾਰੀਆਂ ਕੰਪਨੀਆਂ ਨੇ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਕ ਔਰਤ ਵਜੋਂ  ਕੰਪਨੀਆਂ ਦੇ ਰਵੱਈਏ ਤੋਂ ਬਾਅਦ, ਉਨ੍ਹਾਂ ਨੇ ਆਪਣਾ ਕਾਰੋਬਾਰ ਸਿਰਫ 1200 ਰੁਪਏ ਵਿਚ ਸ਼ੁਰੂ ਕੀਤਾ, ਜਿਹੜਾ ਕਿ ਇਸ ਸਮੇਂ 37 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾ ਵੱਡਾ ਕਾਰੋਬਾਰ ਬਣ ਚੁੱਕਾ ਹੈ।

Radio Mirchi