ਨੱਬੇ ਪ੍ਰਤੀਸ਼ਤ ਅਮਰੀਕੀ 19 ਅਪਰੈਲ ਤੱਕ ਟੀਕਾ ਲਵਾਉਣ ਦੇ ਯੋਗ ਹੋਣਗੇ: ਬਾਇਡਨ

ਨੱਬੇ ਪ੍ਰਤੀਸ਼ਤ ਅਮਰੀਕੀ 19 ਅਪਰੈਲ ਤੱਕ ਟੀਕਾ ਲਵਾਉਣ ਦੇ ਯੋਗ ਹੋਣਗੇ: ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਐਲਾਨ ਕੀਤਾ ਕਿ ਦੇਸ਼ ਦੇ 90 ਪ੍ਰਤੀਸ਼ਤ ਬਾਲਗ 19 ਅਪਰੈਲ ਤੱਕ ਕਰੋਨਾ ਵੈਕਸੀਨ ਲਵਾਉਣ ਦੇ ਯੋਗ ਹੋਣਗੇ ਤੇ ਬਾਕੀ 10 ਪ੍ਰਤੀਸ਼ਤ ਪਹਿਲੀ ਮਈ ਤੱਕ ਹੋ ਜਾਣਗੇ। ਬਾਇਡਨ ਪ੍ਰਸ਼ਾਸਨ ਟੀਕਾਕਰਨ ਮੁਹਿੰਮ ਜ਼ੋਰਦਾਰ ਤਰੀਕੇ ਨਾਲ ਚਲਾ ਰਿਹਾ ਹੈ। ਇਸ ਤੋਂ ਪਹਿਲਾਂ 60 ਦਿਨਾਂ ਤੋਂ ਵੀ ਘੱਟ ਸਮੇਂ ਵਿਚ 10 ਕਰੋੜ ਲੋਕਾਂ ਦੇ ਟੀਕੇ ਲਾ ਦਿੱਤੇ ਗਏ ਹਨ। ਅਗਲੇ 10 ਕਰੋੜ ਲੋਕਾਂ ਦੇ ਸਿਰਫ਼ ਚਾਲੀ ਦਿਨਾਂ ਵਿਚ ਟੀਕੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਬਾਇਡਨ ਨੇ ਨਾਲ ਹੀ ਕਿਹਾ ਕਿ ਸਾਰੇ ਅਮਰੀਕੀਆਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਪਵੇਗੀ ਤੇ ਪੂਰੀ ਇਹਤਿਆਤ ਵਰਤਣੀ ਪਵੇਗੀ। ਬਾਇਡਨ ਵੱਲੋਂ ਸੱਤਾ ਸੰਭਾਲਣ ਦੇ 10 ਹਫ਼ਤਿਆਂ ਦੇ ਅੰਦਰ ਹੀ 65 ਸਾਲ ਤੋਂ ਉੱਪਰ ਦੇ 75 ਪ੍ਰਤੀਸ਼ਤ ਅਮਰੀਕੀਆਂ ਨੂੰ ਵੈਕਸੀਨ ਲਾ ਦਿੱਤਾ ਗਿਆ ਸੀ। ਰਾਸ਼ਟਰਪਤੀ ਨੇ ਹੁਕਮ ਦਿੱਤੇ ਹਨ ਕਿ ਘਰਾਂ ਦੇ ਪੰਜ ਮੀਲ ਦੇ ਦਾਇਰੇ ਵਿਚ ਹੀ ਵੈਕਸੀਨ ਕੇਂਦਰ ਬਣਾਏ ਜਾਣ।

Radio Mirchi