ਪਟਿਆਲਾ ਜ਼ਿਲ੍ਹੇ ‘ਚ ਡਾਕਟਰ ਸਮੇਤ ਪੰਜ ਹੋਰ ਪਾਜ਼ੇਟਿਵ ਮਰੀਜ਼, ਗਿਣਤੀ 31 ਹੋਈ

ਪਟਿਆਲਾ ਜ਼ਿਲ੍ਹੇ ‘ਚ ਡਾਕਟਰ ਸਮੇਤ ਪੰਜ ਹੋਰ ਪਾਜ਼ੇਟਿਵ ਮਰੀਜ਼, ਗਿਣਤੀ 31 ਹੋਈ

ਸੋਮਵਾਰ ਦੇਰ ਰਾਤੀ ਆਈਆਂ ਕੁਝ ਟੈਸਟਾਂ ਦੀਆਂ ਰਿਪੋਰਟਾਂ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਪੰਜ ਹੋਰ ਕਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 31 ਹੋ ਗਈ। ਇਹ ਸੱਜਰੇ ਪੰਜ ਮਰੀਜ਼ ਰਾਜਪੁਰਾ ਨਾਲ ਸੰਬੰਧਤ ਹਨ, ਜਿਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਹਸਪਤਾਲ ਦਾ ਡਾਕਟਰ ਵੀ ਹੈ ਜਦਕਿ ਪਹਿਲਾਂ ਤੋਂ ਹੀ ਪਾਜ਼ੇਟਿਵ ਰਾਜਪੁਰਾ ਦੀ ਇੱਕ ਬਜ਼ੁਰਗ ਮਹਿਲਾ ਦੀ ਨੂੰਹ ਅਤੇ ਮਹਿਲਾ ਦੇ ਮੁੰਡੇ ਦੇ ਤਿੰਨ ਦੋਸਤ ਵੀ ਸ਼ਾਮਲ ਹਨ. ਮਹਿਲਾ ਦੀ ਇਸ ਨੂੰਹ ਦਾ ਟੈਸਟ ਪਹਿਲਾਂ ਭਾਵੇਂ ਨੈਗੇਟਿਵ ਆਇਆ ਸੀ ਪਰ ਦੂਜੀ ਵਾਰੀ ਲਏ ਗਏ ਟੈਸਟ ਦੌਰਾਨ ਉਹ ਪਾਜੇਟਿਵ ਪਾਈ ਗਈ ਹੈ। ਇਸ ਮਹਿਲਾ ਦੇ ਛੇ ਹੋਰ ਮੈਂਬਰ ਵੀ ਪਹਿਲਾਂ ਹੀ ਪਾਜੇਟਿਵ ਆ ਚੁੱਕੇ ਹਨ। ਜਿਸ ਮਗਰੋਂ ਸਿਹਤ ਵਿਭਾਗ ਨੇ ਇਨ੍ਹਾਂ ਪੰਜਾਂ ਮਰੀਜ਼ਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰਾਜਪੁਰਾ ਦੀ ਉਕਤ ਮਹਿਲਾ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਰਾਜਪੁਰਾ ਦੇ ਦੋ ਹਸਪਤਾਲਾਂ ਵਿੱਚ ਦਾਖ਼ਲ ਰਹੀ ਸੀ ਜਿਨ੍ਹਾਂ ਵਿੱਚੋਂ ਵੀ ਇੱਕ ਡਾਕਟਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

Radio Mirchi