ਪਹਿਲਵਾਨ ਨਰਸਿੰਘ ਯਾਦਵ ਕੋਰੋਨਾ ਵਾਇਰਸ ਦੀ ਜਾਂਚ ਚ ਪਾਜ਼ੇਟਿਵ
ਸਪੋਰਟਸ ਡੈਸਕ— ਰੀਓ ਓਲੰਪਿਕ 2016 ਤੋਂ ਐਨ ਪਹਿਲਾਂ ਡੋਪਿੰਗ 'ਚ ਫਸੇ ਦੇਸ਼ ਦੇ ਨਾਮੀ ਪਹਿਲਵਾਨ ਨਰਸਿੰਘ ਯਾਦਵ ਇਕ ਵਾਰ ਫਿਰ ਕੌਮਾਂਤਰੀ ਕੁਸ਼ਤੀ 'ਚ ਉਤਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ 'ਤੇ ਲੱਗਾ 4 ਸਾਲ ਦਾ ਬੈਨ ਪੂਰਾ ਹੋ ਚੁੱਕਾ ਹੈ ਪਰ ਸ਼ਨੀਵਾਰ ਨੂੰ ਉਨ੍ਹਾਂ ਨੂੰ ਗ੍ਰੀਕੋ ਰੋਮਨ ਪਹਿਲਵਾਨ ਗੁਰਪ੍ਰੀਤ ਸਿੰਘ ਦੇ ਨਾਲ ਕੋਰੋਨਾ ਵਾਇਰਸ ਦੀ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ।
ਨਰਸਿੰਘ ਨੇ ਖ਼ੁਦ 'ਤੇ ਲੱਗੇ ਇਸ ਬੈਨ ਦੇ ਖ਼ਤਮ ਹੋਣ ਦੇ ਬਾਅਦ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਲਈ (12 ਤੋਂ 18 ਦਸੰਬਰ) ਬੇਲਗ੍ਰੇਡ 'ਚ ਨਿੱਜੀ ਵਰਲਡ ਕੱਪ 'ਚ ਹਿੱਸਾ ਲੈਣਾ ਸੀ, ਜਿਸ 'ਚ ਉਨ੍ਹਾਂ ਨੂੰ ਜਤਿੰਦਰ ਕਿਨ੍ਹਾ ਦੀ ਜਗ੍ਹਾ 74 ਕਿਲੋਗ੍ਰਾਮ ਵਰਗ 'ਚ ਸ਼ਾਮਲ ਕੀਤਾ ਗਿਆ ਸੀ।
ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਕ ਬਿਆਨ 'ਚ ਕਿਹਾ ਕਿ ਨਰਸਿੰਘ (74 ਕਿਲੋਗ੍ਰਾਮ ਵਜ਼ਨ ਵਰਗ) ਇਸ ਸਾਲ ਅਗਸਤ 'ਚ ਫਿਰ ਤੋਂ ਮੁਕਾਬਲੇਬਾਜ਼ੀ 'ਚ ਹਿੱਸਾ ਲੈਣ ਦੇ ਯੋਗ ਹੋ ਗਏ ਸਨ। ਉਨ੍ਹਾਂ 'ਚ ਤੇ ਗੁਰਪ੍ਰੀਤ (ਕਿਲੋਗ੍ਰਾਮ) ਦੋਹਾਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਇਨ੍ਹਾਂ ਦੋਹਾਂ ਤੋਂ ਇਲਾਵਾ ਫ਼ਿਜ਼ੀਓਥੈਰੇਪਿਸਟ ਵਿਸ਼ਾਲ ਰਾਏ ਨੂੰ ਵੀ ਇਸ ਖ਼ਤਰਨਾਕ ਵਾਇਰਸ ਦਾ ਪਾਜ਼ੇਟਿਵ ਪਾਇਆ ਗਿਆ ਹੈ।