ਪਾਰਾ ਡਿੱਗਿਆ; ਪਹਾੜ ਜੰਮੇ, ਮੈਦਾਨ ਕੰਬੇ

ਪਾਰਾ ਡਿੱਗਿਆ; ਪਹਾੜ ਜੰਮੇ, ਮੈਦਾਨ ਕੰਬੇ

ਨਾਰਨੌਲ ਦਾ ਘੱਟੋ-ਘੱਟ ਤਾਪਮਾਨ 1.5 ਡਿਗਰੀ, ਸਿਰਸਾ ਦਾ 1.8 ਡਿਗਰੀ, ਕਰਨਾਲ ਦਾ 3.8, ਅੰਬਾਲਾ ਦਾ 3.7 ਡਿਗਰੀ ਤੇ ਰੋਹਤਕ ਦਾ 1.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਦੋਵਾਂ ਸੂਬਿਆਂ ਵਿਚ ਤਾਪਮਾਨ ਪਿਛਲੇ ਹਫ਼ਤੇ ਤੋਂ ਹੀ ਆਮ ਨਾਲੋਂ ਕਾਫ਼ੀ ਘੱਟ ਦਰਜ ਕੀਤਾ ਗਿਆ ਹੈ ਤੇ ਕਈ ਮੈਦਾਨੀ ਸ਼ਹਿਰਾਂ ਨੇ ਠੰਢ ਦੇ ਮਾਮਲੇ ’ਚ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਨੂੰ ਵੀ ਮਾਤ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨ ਤੱਕ ਸਥਿਤੀ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਸੂਬੇ ਦੇ ਕਈ ਹਿੱਸਿਆਂ ਵਿਚ ਪਹਿਲੀ ਤੇ 2 ਜਨਵਰੀ ਨੂੰ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮਨਾਲੀ, ਸੋਲਨ, ਭੂੰਤਰ, ਸੁੰਦਰਨਗਰ ਤੇ ਕਲਪਾ ਵਿਚ ਤਾਪਮਾਨ ਅੱਜ ਵੀ ਸਿਫ਼ਰ ਤੋਂ ਹੇਠਾਂ ਰਿਹਾ ਹੈ। ਮਨਾਲੀ ਦਾ ਤਾਪਮਾਨ ਮਨਫ਼ੀ 2.6 ਰਿਕਾਰਡ ਕੀਤਾ ਗਿਆ ਹੈ। ਜਦਕਿ ਕੁਫ਼ਰੀ ਦਾ ਘੱਟੋ-ਘੱਟ ਤਾਪਮਾਨ 1.2, ਸ਼ਿਮਲਾ ਦਾ 2.8 ਅਤੇ ਡਲਹੌਜ਼ੀ ਦਾ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਕੌਮੀ ਰਾਜਧਾਨੀ ਦਿੱਲੀ ਤੇ ਐੱਨਸੀਆਰ ਖੇਤਰ ’ਚ ਅੱਜ ਵੀ ਠੰਢ ਦੀ ਜਕੜ ਕਾਫ਼ੀ ਮਜ਼ਬੂਤ ਰਹੀ। ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰ ਵਿਚ ਸੰਘਣੀ ਧੁੰਦ ਵੀ ਪੈ ਰਹੀ ਹੈ। ਇਸ ਕਾਰਨ ਅੱਜ 13 ਰੇਲ ਗੱਡੀਆਂ ਮਿੱਥੇ ਸਮੇਂ ਨਾਲੋਂ ਛੇ ਘੰਟੇ ਤੋਂ ਵੱਧ ਪੱਛੜ ਕੇ ਚੱਲੀਆਂ। ਹਾਲਾਂਕਿ ਦਿੱਲੀ ਹਵਾਈ ਅੱਡੇ ’ਤੇ ਉਡਾਨਾਂ ਆਮ ਵਾਂਗ ਆਉਂਦੀਆਂ-ਜਾਂਦੀਆਂ ਰਹੀਆਂ। ਮੈਦਾਨੀ ਇਲਾਕਿਆਂ ’ਚ ਐਨੀ ਸਖ਼ਤ ਠੰਢ ਕਈ ਸਾਲਾਂ ਬਾਅਦ ਪੈ ਰਹੀ ਹੈ।

Radio Mirchi