ਪਿਛਲੇ 4 ਸਾਲਾਂ ਤੋਂ ਇਸ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ ਆਮਿਰ ਖ਼ਾਨ ਦੀ ਧੀ ਈਰਾ

ਪਿਛਲੇ 4 ਸਾਲਾਂ ਤੋਂ ਇਸ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ ਆਮਿਰ ਖ਼ਾਨ ਦੀ ਧੀ ਈਰਾ

ਮੁੰਬਈ  — ਅਦਾਕਾਰ ਆਮਿਰ ਖਾਨ ਦੀ ਧੀ ਈਰਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਉਸ ਵੀਡੀਓ ਨੂੰ ਦੇਖ ਕੇ ਸਾਰੇ ਪ੍ਰਸ਼ੰਸਕ ਹੈਰਾਨ ਤੇ ਪ੍ਰੇਸ਼ਾਨ ਰਹਿ ਗਏ ਹਨ। ਵੀਡੀਓ ਦੇ ਜਰੀਏ ਆਮਿਰ ਖਾਨ ਦੀ ਧੀ ਦੱਸ ਰਹੀ ਹੈ ਕਿ ਉਹ ਡਿਪ੍ਰੈਸ਼ਨ ਨਾਲ ਜੂਝ ਰਹੀ ਹੈ। ਪਿਛਲੇ 4 ਸਾਲ ਤੋਂ ਉਹ ਡਿਪ੍ਰੈਸ਼ਨ ਨਾਲ ਲੜ ਰਹੀ ਹੈ। ਸੋਸ਼ਲ ਮੀਡੀਆ 'ਤੇ ਈਰਾ ਖ਼ਾਨ ਦਾ ਇਹ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ।
ਡਿਪ੍ਰੈਸ਼ਨ 'ਚ ਚੱਲ ਰਹੀ ਆਮਿਰ ਖਾਨ ਦੀ ਧੀ
ਹਮੇਸ਼ਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਈਰਾ ਖ਼ਾਨ ਨੇ ਇਸ ਵਾਰ ਕੰਫਰਟ ਜੋਨ ਤੋਂ ਬਾਹਰ ਨਿਕਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂਟਲ ਹੈਲਥ ਡੇ ਦੇ ਮੌਕੇ 'ਤੇ ਉਸ ਨੇ ਆਪਣੀ ਜ਼ਿੰਦਗੀ ਦਾ ਦਰਦ ਪੂਰੀ ਦੁਨੀਆ ਨਾਲ ਸਾਂਝਾ ਕੀਤਾ ਹੈ। ਉਸ ਨੇ ਹਿੰਮਤ ਕਰਕੇ ਸਭ ਕੁਝ ਦੱਸਿਆ ਹੈ। ਵੀਡੀਓ 'ਚ ਈਰਾ ਆਖ ਰਹੀ ਹੈ ਕਿ 'ਹੇਲੋ ਮੈਂ ਡਿਪ੍ਰੈਸਡ ਹਾਂ, ਪਿਛਲੇ 4 ਸਾਲ ਤੋਂ। ਮੈਂ ਡਕਟਰ ਨੂੰ ਦਿਖਾ ਰਹੀ ਹਾਂ। ਇਸ ਸਮੇਂ ਮੈਂ ਬਿਹਤਰ ਹਾਂ। ਪਿਛਲੇ ਕਾਫ਼ੀ ਸਮੇਂ ਤੋਂ ਮੈਂ ਮੈਂਟਲ ਹੈਲਥ 'ਤੇ ਕੁਝ ਕਰਨਾ ਚਾਹੁੰਦੀ ਸੀ ਪਰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਪਰ ਹੁਣ ਇਸ ਵੀਡੀਓ ਦੇ ਜਰੀਏ ਈਰਾ ਆਖ ਰਹੀ ਹੈ ਕਿ ਉਹ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੀ ਉਸ ਜਰਨੀ 'ਤੇ ਲੈ ਜਾਣਾ ਚਾਹੁੰਦੀ ਹੈ, ਜਿਥੇ ਉਹ ਡਿਪ੍ਰੈਸ਼ਨ ਨਾਲ ਜੰਗ ਲੜ ਰਹੀ ਹੈ। ਵੀਡੀਓ ਦੇ ਅੰਤ 'ਚ ਉਹ ਇਕ ਸਵਾਲ ਛੱਡ ਜਾਂਦੀ ਹੈ 'ਮੇਰੇ ਕੋਲ ਸਭ ਕੁਝ ਹੈ ਫ਼ਿਰ ਮੈਂ ਡਿਪ੍ਰੈਸਡ ਕਿਉਂ ਹਾਂ?'
ਈਰਾ ਖ਼ਾਨ ਦੇ ਇਸ ਵੀਡੀਓ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆ ਆ ਰਹੀ ਹੈ। ਹਰ ਕੋਈ ਈਰਾ ਦੀ ਹਿੰਮਤ ਦੀ ਤਾਰੀਫ਼ ਕਰ ਰਿਹਾ ਹੈ। ਆਪਣੇ ਡਿਪ੍ਰੈਸ਼ਨ ਬਾਰੇ ਖੁੱਲ੍ਹਕੇ ਬੋਲਣਾ ਸੋਖਾ ਨਹੀਂ ਹੁੰਦਾ ਹੈ ਪਰ ਈਰਾ ਨੇ ਨਾ ਸਿਰਫ਼ ਬੋਲਿਆ ਸੋਂ ਉਸ ਨੇ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਵੀ ਨਹੀਂ ਹੈ। ਉਹ ਸਾਰਿਆਂ ਤੋਂ ਇਹੀ ਉਮੀਦ ਕਰਦੀ ਹੈ ਕਿ ਹਰ ਕੋਈ ਮੈਂਟਲ ਹੈਲਥ ਦੇ ਮਹੱਤਵ ਨੂੰ ਸਮਝ ਸਕੇਗਾ।
ਦੱਸਣਯੋਗ ਹੈ ਕਿ ਹਾਲ ਹੀ 'ਚ ਈਰਾ ਖ਼ਾਨ ਨੇ ਟੈਟੂ ਬਣਵਾਉਂਦੇ ਹੋਏ ਆਪਣਾ ਇਕ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ 'ਚ ਉਹ ਆਪਣੇ ਟ੍ਰੇਨਰ ਦੇ ਹੱਥ 'ਤੇ ਟੈਟੂ ਬਣਾ ਰਹੀ ਹੈ। ਉਸ ਵੀਡੀਓ ਨਾਲ ਈਰਾ ਦੱਸ ਰਹੀ ਹੈ ਕਿ ਉਹ ਤਾਂ ਟੈਟੂ ਆਰਟਿਸਟ ਵੀ ਬਣ ਸਕਦੀ ਹੈ। ਉਹ ਇਸ ਨੂੰ ਵੀ ਇਕ ਕਰੀਅਰ ਦੀ ਤਰ੍ਹਾਂ ਦੇਖ ਰਹੀ ਹੈ ਪਰ ਉਸ ਵੀਡੀਓ ਕਾਰਨ ਈਰਾ ਨੂੰ ਕਾਫ਼ੀ ਟਰੋਲ ਹੋਣਾ ਪੈ ਗਿਆ ਸੀ।

Radio Mirchi