ਪਿ੍ਰੰਸ ਹੈਰੀ ਤੇ ਮੇਗਨ ਆਪਣੀ ਪਛਾਣ ਤੋਂ ਸ਼ਾਹੀ ਸ਼ਬਦ ਹਟਾਉਣ ਤੇ ਹੋਏ ਸਹਿਮਤ

ਪਿ੍ਰੰਸ ਹੈਰੀ ਤੇ ਮੇਗਨ ਆਪਣੀ ਪਛਾਣ ਤੋਂ ਸ਼ਾਹੀ ਸ਼ਬਦ ਹਟਾਉਣ ਤੇ ਹੋਏ ਸਹਿਮਤ

ਲੰਡਨ - ਬਿ੍ਰਟੇਨ ਦੇ ਪ੍ਰਿੰਸ ਹੈਰੀ ਅਤੇ ਮੇਗਨ  ਮਰਕੇਲ ਨੇ ਆਰਥਿਕ ਰੂਪ ਤੋਂ ਸੁਤੰਤਰ ਜੋਡ਼ੇ ਦੇ ਤੌਰ 'ਤੇ ਭਵਿੱਖ ਵਿਚ ਕੀਤੇ ਜਾਣ ਵਾਲੀ ਬ੍ਰਾਂਡਿੰਗ ਵਿਚ ਸ਼ਾਹੀ ਸ਼ਬਦ ਦਾ ਇਸਤੇਮਾਲ ਨਾ ਕਰਨ 'ਤੇ ਸਹਿਮਤੀ ਜਤਾਈ ਹੈ। ਡਿਊਕ ਅਤੇ ਡਚੇਸ ਆਫ ਸਸੇਕਸ ਸ਼ਾਹੀ ਕਰਤੱਵਾਂ ਤੋਂ ਵੱਖ ਹੋਣ ਦੀ ਪ੍ਰਕਿਰਿਆ ਦੇ ਮੱਦੇਨਜ਼ਰ ਬਕਿੰਘਮ ਪੈਲੇਸ ਦੀ ਟੀਮ ਦੇ ਨਾਲ ਗੱਲਬਾਤ ਕਰ ਰਹੇ ਹਨ। ਇਸ ਵਿਚ ਕੁਝ ਮੁਸ਼ਕਿਲਾਂ ਵੀ ਸਾਹਮਣੇ ਆ ਰਹੀਆਂ ਹਨ ਕਿਉਂਕਿ ਜੋਡ਼ੇ ਨੂੰ ਮਿਲੀ ਇਸ ਸ਼ਾਹੀ ਉਪਾਧੀ ਦਾ ਇਸਤੇਮਾਲ ਉਨ੍ਹਾਂ ਦੇ ਚੈਰਿਟੀ ਦਾ ਕੰਮ ਅਤੇ ਇਸ ਤਰ੍ਹਾਂ ਦੇ ਹੋਰ ਕਾਰਜਾਂ ਵਿਚ ਹੋ ਰਿਹਾ ਹੈ।
ਜੋਡ਼ੇ ਦੇ ਬੁਲਾਰੇ ਨੇ ਇਸ ਮੁੱਦੇ ਨੂੰ ਲੈ ਕੇ ਮੀਡੀਆ ਵਿਚ ਜਾਰੀ ਅਟਕਲਾਂ 'ਤੇ ਉਨ੍ਹਾਂ ਦੇ ਸੰਬੋਧਨ ਨੂੰ ਜਾਰੀ ਕੀਤਾ ਅਤੇ ਇਕ ਬਿਆਨ ਵਿਚ ਆਖਿਆ ਕਿ ਡਿਊਕ ਅਤੇ ਡਚੇਸ ਇਕ ਗੈਰ ਲਾਭਕਾਰੀ ਸੰਗਠਨ ਦੀ ਸਥਾਪਨਾ ਦੀ ਯੋਜਨਾ ਬਣਾ ਰਹੇ ਹਨ। ਸ਼ਾਹੀ ਸ਼ਬਦ ਦੇ ਇਸਤੇਮਾਲ ਨੂੰ ਲੈ ਕੇ ਬਿ੍ਰਟੇਨ ਸਰਕਾਰ ਦੇ ਵਿਸ਼ੇਸ਼ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਹ ਇਸ ਗੱਲ 'ਤੇ ਸਹਿਮਕ ਹੋਏ ਹਨ ਕਿ ਉਨ੍ਹਾਂ ਦਾ ਗੈਰ ਲਾਭਕਾਰੀ ਸੰਗਠਨ ਸਸੇਕਸ ਰਾਇਲ ਫਾਊਂਡੇਸ਼ਨ ਦੇ ਨਾਂ ਨਾਲ ਨਹੀਂ ਜਾਣੇ ਜਾਣਗੇ। ਨਵੇਂ ਸੰਗਠਨ ਦੇ ਨਾਂ ਦਾ ਐਲਾਨ ਜਲਦ ਹੋਣ ਵਾਲੀ ਹੈ। ਹੈਰੀ (35) ਅਤੇ ਮਰਕੇਲ (38) ਫਿਲਹਾਲ ਕੈਨੇਡਾ ਵਿਚ ਵੈਨਕੂਵਰ ਟਾਪੂ 'ਤੇ ਇਕ ਆਲੀਸ਼ਾਨ ਬੰਗਲੇ ਵਿਚ ਆਪਣੇ 9 ਮਹੀਨਿਆਂ ਦੇ ਪੁੱਤਰ ਆਰਚੀ ਦੇ ਨਾਲ ਰਹਿ ਰਹੇ ਹਨ। ਬਿ੍ਰਟਿਸ਼ ਤਾਜ਼ ਦੀ ਦੌਡ਼ ਵਿਚ ਹੈਰੀ ਦਾ 6ਵਾਂ ਨੰਬਰ ਹੈ ਅਤੇ ਉਨ੍ਹਾਂ ਦਾ ਫੌਜ ਵਿਚ ਮੇਜਰ ਰੈਂਕ ਵਾਲਾ ਲੈਫਟੀਨੈਂਟ ਕਮਾਂਡਰ ਅਤੇ ਸਵਾਡ੍ਰਨ ਲੀਡਰ ਦਾ ਅਹੁਦਾ ਬਣਿਆ ਰਹੇਗਾ ਪਰ ਉਹ ਆਨਰੇਰੀ ਫੌਜੀ ਅਹੁਦਿਆਂ ਦਾ ਇਸਤੇਮਾਲ ਨਹੀਂ ਕਰ ਪਾਉਣਗੇ ਅਤੇ ਨਾ ਹੀ ਇਨ੍ਹਾਂ ਨਾਲ ਜੁਡ਼ੇ ਅਧਿਕਾਰਕ ਕਰਤੱਵ ਨਿਭਾਉਣਗੇ।
ਸ਼ਾਹੀ ਅਹੁਦਾ ਛੱਡਣ ਦੀ ਪ੍ਰਕਿਰਿਆ ਵਿਚ 12 ਮਹੀਨੇ ਦੀ ਪ੍ਰਯੋਗਾਤਮਕ ਮਿਆਦ ਦੌਰਾਨ ਇਹ ਅਹੁਦੇ ਖਾਲੀ ਰਹਿਣਗੇ, ਹਾਲਾਂਕਿ ਇਨ੍ਹਾਂ ਭੂਮਿਕਾਵਾਂ ਨੂੰ ਸਵੀਕਾਰ ਕਰਨ ਦਾ ਉਨ੍ਹਾਂ ਕੋਲ ਵਿਕਲਪ ਰਹੇਗਾ। ਇਸ ਤਰ੍ਹਾਂ ਨਾਲ ਜੋਡ਼ਾ ਹਿਜ਼ ਐਂਡ ਹਰ ਰਾਇਲ ਹਾਈਨੈੱਸ (ਐਚ. ਆਰ. ਐਸ.) ਦੀ ਉਪਾਧੀ ਆਪਣੇ ਕੋਲ ਬਰਕਰਾਰ ਰੱਖ ਸਕਣਗੇ ਪਰ ਆਪਣੀ ਨਵੀਂ ਸੁਤਤੰਰ ਭੂਮਿਕਾ ਵਿਚ ਉਨ੍ਹਾਂ ਨੇ ਇਸ ਉਪਾਧੀ ਦਾ ਵੀ ਇਸਤੇਮਾਲ ਨਾ ਕਰਨ 'ਤੇ ਸਹਿਮਤੀ ਜਤਾਈ ਹੈ। ਜੋਡ਼ੇ ਨੇ ਪਿਛਲੇ ਸਾਲ ਮਾਰਚ ਵਿਚ ਆਪਣੀ ਵੈੱਬਸਾਈਟ ਸਸੇਕਸ ਰਾਇਲ ਡਾਟ ਕਾਮ ਨੂੰ ਰਜਿਸਟਰਡ ਕਰਾਇਆ ਸੀ ਪਰ ਉਹ ਇਸ ਨੂੰ ਵੀ ਨਵਾਂ ਰੂਪ ਦੇਣਾ ਚਾਹੁੰਦੇ ਹਨ।

Radio Mirchi