ਪੁਲਸ ਦਾ ਦਾਅਵਾ, ਨਹੀਂ ਹੋਏ ਸੁਸ਼ਾਂਤ ਦੇ ਖ਼ਾਤੇ ਚੋਂ 15 ਕਰੋੜ ਟਰਾਂਸਫਰ

ਪੁਲਸ ਦਾ ਦਾਅਵਾ, ਨਹੀਂ ਹੋਏ ਸੁਸ਼ਾਂਤ ਦੇ ਖ਼ਾਤੇ ਚੋਂ 15 ਕਰੋੜ ਟਰਾਂਸਫਰ

ਪਟਨਾ  — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਹੁਣ ਨਵੇਂ ਪਹਿਲੂ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਬਿਹਾਰ ਪੁਲਸ ਤੇ ਮੁੰਬਈ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਹੀ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਰਿਆ ਚੱਕਰਵਰਤੀ 'ਤੇ ਦਰਜ ਕਰਵਾਈ ਐੱਫ. ਆਈ. ਆਰ 'ਚ ਕਿਹਾ ਹੈ ਕਿ 'ਰਿਆ ਨੇ ਮੇਰੇ ਬੇਟੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ 'ਤੇ ਧੋਖਾਧੜੀ ਅਤੇ ਚੋਰੀ ਸਮੇਤ ਕਰੋੜਾਂ ਰੁਪਏ ਸੁਸ਼ਾਂਤ ਦੇ ਅਕਾਊਂਟ 'ਚੋਂ ਟਰਾਂਸਫਰ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਇਸ ਤੋਂ ਬਾਅਦ ਬਿਹਾਰ ਪੁਲਸ ਦੇ 4 ਅਧਿਕਾਰੀ ਮੁੰਬਈ ਪੁਲਸ ਦੀ ਮਦਦ ਨਾਲ ਜਾਂਚ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੰਬਈ ਪੁਲਸ ਬਿਹਾਰ ਪੁਲਸ ਨੂੰ ਸਹਿਯੋਗ ਨਹੀਂ ਦੇ ਰਹੀ ਹੈ।
ਨਹੀਂ ਹੋਏ ਸੁਸ਼ਾਂਤ ਦੇ ਅਕਾਊਂਟ 'ਚੋਂ 15 ਕਰੋੜ ਟਰਾਂਸਫਰ
ਹਾਲ ਹੀ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਸੀ. ਏ. ਸੰਦੀਪ ਸ਼੍ਰੀਧਰ ਨੇ ਜਿਥੇ ਅਦਾਕਾਰ ਦੇ ਅਕਾਊਂਟ ਤੋਂ 15 ਕਰੋੜ ਰੁਪਏ ਟਰਾਂਸਫਰ ਹੋਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ, ਉਥੇ ਹੀ ਹੁਣ ਮੁੰਬਈ ਪੁਲਸ ਨੇ ਵੀ ਇਸ ਗੱਲ ਨੂੰ ਦੋਹਰਾਇਆ ਹੈ।
ਖਬਰਾਂ ਮੁਤਾਬਕ, ਮੁੰਬਈ ਪੁਲਸ ਨੇ ਕਿਹਾ ਹੈ ਕਿ ਦੋਵਾਂ ਸਿਤਾਰਿਆਂ (ਰਿਆ ਤੇ ਸੁਸ਼ਾਂਤ) ਵਿਚਕਾਰ ਟਰਾਂਜੇਕਸ਼ਨ ਹੋਇਆ ਹੈ ਉਹ ਕਰੋੜਾਂ 'ਚ ਨਹੀਂ ਸਗੋਂ ਕੁਝ ਲੱਖ ਰੁਪਇਆਂ 'ਚ ਹੋਇਆ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਸੁਸ਼ਾਂਤ ਦੇ ਬੈਂਕ ਖ਼ਾਤੇ 'ਚੋਂ ਕੋਈ ਵੱਡੀ ਰਕਮ ਗਾਇਬ (ਗੁੰਮ) ਨਹੀਂ ਹੋਈ ਹੈ। ਜਾਂਚ ਅਧਿਕਾਰੀ ਨੇ ਕਿਹਾ, 'ਸਾਰੇ ਖ਼ਰਚ ਉਸ ਦੇ ਅਪਾਰਟਮੈਂਟ ਲਈ ਦਿੱਤੇ ਗਏ ਕਿਰਾਏ, ਯਾਤਰਾ, ਹੋਟਲਾਂ 'ਚ ਰੁਕਣ ਦੇ ਬਿੱਲਾਂ 'ਤੇ ਹੀ ਖ਼ਰਚ ਕੀਤੇ ਗਏ ਹਨ। ਇਹ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਸ ਹੋਰ ਵੀ ਚੌਕਸੀ ਨਾਲ ਜਾਂਚ ਕਰ ਰਹੀ ਹੈ।
ਮਨੀ ਲਾਂਡਰਿੰਗ ਦੇ ਕੇਸ ਵਿਚ ਰਿਆ ਚੱਕਰਵਰਤੀ ਫਸੀ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਬਿਹਾਰ ਪੁਲਸ ਦੀ ਐੱਫ. ਆਈ. ਆਰ. 'ਤੇ ਆਧਾਰਤ ਮਨੀ ਲਾਂਡਰਿੰਗ ਕੇਸ 'ਚ ਅਦਾਕਾਰਾ ਰਿਆ ਚੱਕਰਵਰਤੀ ਨੂੰ ਵੀ ਮੁਲਜ਼ਮ ਬਣਾਇਆ ਹੈ। ਛੇਤੀ ਹੀ ਈਡੀ ਰਿਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰੇਗਾ। ਈਡੀ ਦੇ ਸੀਨੀਅਰ ਅਧਿਕਾਰੀ ਪੂਰੀ ਜਾਂਚ ਦੀ ਨਿਗਰਾਨੀ ਕਰਨਗੇ।
ਦੱਸ ਦਈਏ ਕਿ ਵੀਰਵਾਰ ਨੂੰ ਹੀ ਈਡੀ ਨੇ ਬਿਹਾਰ ਪੁਲਸ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਐੱਫ. ਆਈ. ਆਰ. ਮੰਗੀ ਸੀ। ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦੀ ਜਾਣਕਾਰੀ ਦਿੰਦੇ ਹੋਏ ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਹਾਰ ਪੁਲਸ ਦੀ ਐੱਫ. ਆਈ. ਆਰ. 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਖਾਤਿਆਂ ਤੋਂ ਕਰੋੜਾਂ ਰੁਪਏ ਦਿੱਤੇ ਜਾਣ ਦੀ ਗੱਲ ਹੈ। ਅਜਿਹੇ 'ਚ ਇਹ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਕਿ ਇਹ ਪੈਸੇ ਕਿਸ ਕੰਮ ਲਈ ਦਿੱਤੇ ਗਏ ਸਨ ਅਤੇ ਕਿਤੇ ਇਹ ਕਿਸੇ ਦਬਾਅ 'ਚ ਲਈ ਗਈ ਵਸੂਲੀ ਨਾਲ ਸਬੰਧਤ ਤਾਂ ਨਹੀਂ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਸਾਰੇ ਖਾਤਿਆਂ 'ਚ ਲੈਣ-ਦੇਣ ਦੀ ਵਿਸਥਾਰਤ ਜਾਣਕਾਰੀ ਦੇਣ ਲਈ ਬੈਂਕਾਂ ਨੂੰ ਕਹਿ ਦਿੱਤਾ ਗਿਆ ਹੈ। ਇੱਕ ਵਾਰੀ ਬੈਂਕਾਂ ਤੋਂ ਜਾਣਕਾਰੀ ਮਿਲਣ ਪਿੱਛੋਂ ਮੁਲਜ਼ਮਾਂ ਤੇ ਗਵਾਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ। ਰਿਆ ਚੱਕਰਵਰਤੀ ਦੇ ਬਾਰੇ 'ਚ ਪੁੱਛੇ ਜਾਣ 'ਤੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਾਮਜ਼ਦ ਮੁਲਜ਼ਮ ਦੇ ਰੂਪ ਵਿਚ ਛੇਤੀ ਹੀ ਅਦਾਕਾਰਾ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ।
ਸ਼ਿਕਾਇਤ 'ਚ ਰਿਆ ਚੱਕਰਵਰਤੀ ਦੇ ਭਰਾ ਅਤੇ ਪਰਿਵਾਰ 'ਤੇ ਲੱਗਾ ਦੋਸ਼ 
ਦਰਅਸਲ ਸੁਸ਼ਾਂਤ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਰਿਆ ਚੱਕਰਵਰਤੀ ਦੇ ਭਰਾ ਅਤੇ ਪਰਿਵਾਰ 'ਤੇ ਦੋਸ਼ ਲਾਇਆ ਕਿ ਪੂਰਾ ਪਰਿਵਾਰ ਮਿਲ ਕੇ ਸੁਸ਼ਾਂਤ ਦੇ ਪੈਸੇ ਲੁੱਟ ਰਿਹਾ ਸੀ। ਉਨ੍ਹਾਂ ਨੇ ਬਹੁਤ ਸਾਰੇ ਸਨਸਨੀਖੇਜ਼ ਦੋਸ਼ ਲਾਏ ਹਨ। ਉਨ੍ਹਾਂ ਨੇ ਐੱਸ. ਆਈ. ਟੀ. ਦੁਆਰਾ ਐੱਫ. ਆਈ. ਆਰ. 'ਚ ਸੱਤ ਪਹਿਲੂਆਂ ਦੀ ਕੁੱਲ ਜਾਂਚ ਦੀ ਮੰਗ ਕੀਤੀ ਹੈ।
-: ਰਿਆ ਚੱਕਰਵਰਤੀ ਸੁਸ਼ਾਂਤ ਨੂੰ ਪਾਗਲ ਕਰਾਰ ਦੇਣ ਦੀ ਦਿੰਦੀ ਸੀ ਧਮਕੀ
ਸੁਸ਼ਾਂਤ ਸਿੰਘ ਰਾਜਪੂਤ ਨੂੰ ਪਾਗਲ ਘੋਸ਼ਿਤ ਕਰਨ ਲਈ ਤਿਆਰ ਸੀ। ਸੁਸ਼ਾਂਤ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਬਜ਼ੁਰਗ ਹੈ ਅਤੇ ਜ਼ਿਆਦਾ ਦੌੜ-ਭੱਜ ਨਹੀਂ ਕਰ ਸਕਦਾ। ਇਸ ਲਈ ਉਸਨੇ ਇਹ ਸ਼ਿਕਾਇਤ ਹੁਣ ਪਟਨਾ 'ਚ ਦਿੱਤੀ ਹੈ।
ਸੁਸ਼ਾਂਤ ਨਾਲ ਕੁਝ ਦਿਨਾਂ ਦੀ ਮੁਲਾਕਾਤ ਨਾਲ, ਰਿਆ ਨੇ ਪਹਿਲਾਂ ਸੁਸ਼ਾਂਤ ਦੇ ਪਹਿਲੇ ਘਰ ਭੂਤ-ਪ੍ਰੇਤ ਦਾ ਖੌਫ਼ ਜਤਾ ਕੇ ਬਦਲਾ ਦਿੱਤਾ, ਜਿਸ ਤੋਂ ਬਾਅਦ ਨਵੇਂ ਘਰ 'ਚ ਉਸ ਦਾ ਪੂਰਾ ਪਰਿਵਾਰ ਘਰ 'ਚ ਰਹਿਣ ਲੱਗਾ ਅਤੇ ਸੁਸ਼ਾਂਤ ਦਾ ਮਾਨਸਿਕ ਸੰਤੁਲਨ ਖ਼ਰਾਬ ਦੱਸਣ ਲੱਗਾ।
-: ਸੁਸ਼ਾਂਤ ਨੂੰ ਦਿੱਤੀ ਗਈ ਸੀ ਦਵਾਈਆਂ ਦੀ ਓਵਰਡੋਜ਼
ਇੰਨਾ ਹੀ ਨਹੀਂ, ਐੱਫ. ਆਈ. ਆਰ. 'ਚ ਇਹ ਕਿਹਾ ਗਿਆ ਸੀ ਕਿ ਰਿਆ, ਸੁਸ਼ਾਂਤ ਨੂੰ ਪਾਗਲ ਖਾਣੇ ਭੇਜਣ ਦੀ ਤਿਆਰੀ ਕਰ ਰਹੀ ਸੀ। ਰਿਆ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਬਾਅਦ 'ਚ ਦਵਾਈਆਂ ਦੀ ਜ਼ਿਆਦਾ ਮਾਤਰਾ 'ਚ ਉਸ ਦੀ ਮਾਨਸਿਕ ਸਥਿਤੀ ਵਿਗੜ ਗਈ।
-: ਰਿਆ ਨੇ ਸੁਸ਼ਾਂਤ ਨੂੰ ਕੀਤਾ ਪਰਿਵਾਰ ਤੋਂ ਦੂਰ
ਸੁਸ਼ਾਂਤ ਦੀ ਭੈਣ ਦੇ ਬੱਚੇ ਛੋਟੇ ਹਨ, ਇਸ ਲਈ ਉਹ ਕਈ ਦਿਨ ਰਹਿ ਕੇ ਚਲੀ ਗਈ ਅਤੇ ਸੁਸ਼ਾਂਤ ਨੂੰ ਸਮਝਾਇਆ ਕਿ ਕੁਝ ਨਹੀਂ ਹੋਵੇਗਾ। ਜਦੋਂਕਿ ਰਿਆ ਸੁਸ਼ਾਂਤ ਦੇ ਸਾਰੇ ਕਾਗਜ਼ਾਤ ਅਤੇ ਪੈਸੇ ਰੱਖ ਕੇ ਲਗਾਤਾਰ ਮੀਡੀਆ 'ਚ ਜਾਣ ਦੀ ਧਮਕੀ ਦੇ ਕੇ ਉਕਸਾਉਂਦੀ ਰਹੀ ਕਿ ਉਹ ਖ਼ੁਦਕੁਸ਼ੀ ਕਰ ਲਵੇ। ਸੁਸ਼ਾਂਤ ਨੇ ਰਿਆ ਦੇ ਘਰ ਛੱਡਣ ਤੋਂ ਬਾਅਦ ਵੀ ਉਸ ਨੂੰ ਫੋਨ ਕੀਤਾ ਕਿਉਂਕਿ ਉਹ ਧਮਕੀ ਦੇ ਕੇ ਗਈ ਸੀ ਪਰ ਰਿਆ ਨੇ ਸੁਸ਼ਾਂਤ ਦਾ ਨੰਬਰ ਬਲਾਕ ਕਰ ਦਿੱਤਾ ਸੀ।
ਰਿਆ ਦੇ ਪਰਿਵਾਰ ਨੇ ਬਦਲੇ ਨੌਕਰ
ਸੁਸ਼ਾਂਤ ਦੇ ਪਿਤਾ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਰਿਆ ਦੇ ਪਰਿਵਾਰ ਨੇ ਆਪਣੇ ਘਰ ਦੇ ਨੌਕਰਾਂ ਨੂੰ ਬਦਲ ਦਿੱਤਾ ਸੀ। ਸੁਸ਼ਾਂਤ ਦਸੰਬਰ 'ਚ ਆਪਣੀ ਭੈਣ ਨੂੰ ਮਿਲਣ ਗਿਆ ਸੀ ਪਰ ਰਿਆ ਨੇ ਲਗਾਤਾਰ ਫੋਨ 'ਤੇ ਦਬਾਅ ਪਾਇਆ ਅਤੇ ਉਸ ਨੂੰ ਮੁੰਬਈ ਵਾਪਸ ਬੁਲਾਇਆ। ਰਿਆ ਦੇ ਪਰਿਵਾਰ ਨੇ ਸੁਸ਼ਾਂਤ ਦੇ ਪਰਿਵਾਰ ਨੂੰ ਉਨ੍ਹਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ।

Radio Mirchi