ਪੌਪ ਸਟਾਰ ਰਿਹਾਨਾ ਹੋਈ ਜਗਮੀਤ ਸਿੰਘ ਦੀ ਫੈਨ,

ਪੌਪ ਸਟਾਰ ਰਿਹਾਨਾ ਹੋਈ ਜਗਮੀਤ ਸਿੰਘ ਦੀ ਫੈਨ,

ਟੋਰਾਂਟੋ — ਪੌਪ ਸਟਾਰ ਰਿਹਾਨਾ ਦੇ ਅਣਗਿਣਤ ਫੈਨਜ਼ ਹਨ। ਜਾਣਕਾਰੀ ਮੁਤਾਬਕ ਰਿਹਾਨਾ ਖੁਦ ਸਿੰਘ ਸਾਬ ਜਗਮੀਤ ਸਿੰਘ ਦੀ ਫੈਨ ਹੋ ਗਈ ਹੈ, ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਹਨ। ਅਜਿਹਾ ਲੱਗ ਰਿਹਾ ਹੈ ਕਿ ਰਿਹਾਨਾ ਨੂੰ ਕੈਨੇਡਾ ਵਿਚ ਹੋਣ ਵਾਲੀਆਂ ਚੋਣਾਂ ਵਿਚ ਕੁਝ ਖਾਸ ਹੀ ਦਿਲਚਸਪੀ ਹੈ, ਜਿਸ ਕਾਰਨ ਉਸ ਨੇ ਇੰਸਟਾਗ੍ਰਾਮ 'ਤੇ ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਨੂੰ ਫਾਲੋ ਕਰ ਲਿਆ ਹੈ। ਰਿਹਾਨਾ ਨੇ ਜਦੋਂ ਵੀਰਵਾਰ ਨੂੰ ਜਗਮੀਤ ਸਿੰਘ ਨੂੰ ਫਾਲੋ ਕੀਤਾ ਤਾਂ ਸੋਸ਼ਲ ਮੀਡੀਆ 'ਤੇ ਕੈਨੇਡੀਅਨਾਂ ਵਿਚ ਜਿਵੇਂ ਉਤਸ਼ਾਹ ਦੀ ਲਹਿਰ ਫੈਲ ਗਈ।
ਹਾਲਾਂਕਿ ਰਿਹਾਨਾ ਚੋਣਾਂ ਵਿਚ ਜਗਮੀਤ ਜਾਂ ਫਿਰ ਕਿਸੇ ਹੋਰ ਦਾ ਸਮਰਥਨ ਨਹੀਂ ਕਰ ਰਹੀ ਪਰ ਜਗਮੀਤ ਦੇ ਫੈਨਜ਼ ਸਕਰੀਨ ਸ਼ਾਟਸ ਲੈ ਕੇ ਧੜੱਲੇ ਨਾਲ ਸ਼ੇਅਰ ਕਰ ਰਹੇ ਹਨ। ਇੱਥੇ ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਬੈਡਗਲਰੀਰੀ ਦੇ ਨਾਂ 'ਤੇ ਰਿਹਾਨਾ ਦਾ ਅਕਾਊਂਟ ਹੈ। ਹਾਲਾਂਕਿ ਰਿਹਾਨਾ ਪਹਿਲਾਂ ਤੋਂ ਹੀ ਲਿਬਰਲ ਲੀਡਰ ਜਸਟਿਨ ਟਰੂਡੋ ਨੂੰ ਫਾਲੋ ਕਰ ਰਹੀ ਹੈ। ਖਬਰ ਲਿਖੇ ਜਾਣ ਤੱਕ ਰਿਹਾਨਾ ਦੇ ਇੰਸਟਾਗ੍ਰਾਮ 75.8 ਮਿਲੀਅਨ ਫਾਲੋਅਰਜ਼ ਹਨ। ਉਹ 1406 ਲੋਕਾਂ ਨੂੰ ਫਾਲੋ ਕਰਦੀ ਹੈ, ਜਿਨ੍ਹਾਂ 'ਚੋਂ ਟਰੂਡੋ ਤੇ ਜਗਮੀਤ ਤੋਂ ਇਲਾਵਾ ਕੋਈ ਹੋਰ ਕੈਨੇਡੀਅਨ ਨੇਤਾ ਸ਼ਾਮਲ ਨਹੀਂ ਹੈ।
ਇਨ੍ਹਾਂ ਦੋ ਰਾਜਨੀਤੀ ਸ਼ਖਸੀਅਤਾਂ ਤੋਂ ਇਲਾਵਾ ਰਿਹਾਨਾ ਫਰਾਂਸ ਦੇ ਰਾਸ਼ਟਰਪਤੀਲਇਮੈਨੁਅਲ ਮੈਕਰੋਨ ਅਤੇ ਕਮਲਾ ਹੈਰਿਸ ਨੂੰ ਫਾਲੋ ਕਰਦੀ ਹੈ।ਉਂਝ ਤਾਂ ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਹਮੇਸ਼ਾ ਸੁਰਖੀਆਂ ਵਿਚ ਰਹਿੰਦੇ ਹਨ ਪਰ ਬੀਤੇ ਹਫਤੇ ਉਹ ਉਸ ਸਮੇਂ ਸੁਰਖੀਆਂ ਵਿਚ ਆਏ ਜਦੋਂ ਉਨ੍ਹਾਂ ਨੇ ਇਕ ਨਸਲੀ ਟਿੱਪਣੀ ਦਾ ਸ਼ਾਨਦਾਰ ਜਵਾਬ ਦਿੱਤਾ ਸੀ। ਖੈਰ ਰਿਹਾਨਾ ਨੇ ਜਗਮੀਤ ਨੂੰ ਫਾਲੋ ਕਰਕੇ ਜਗਮੀਤ ਦੀ ਫੈਨ ਫਾਲੋਇੰਗ ਵਧਾ ਦਿੱਤੀ ਹੈ ਅਤੇ ਰਿਹਾਨਾ ਨੂੰ ਵੀ ਜ਼ਰੂਰ ਹੀ ਇਸ ਤੋਂ ਕੁਝ ਫਾਇਦਾ ਹੋਵੇਗਾ ਕਿਉਂਕਿ ਜਮਗੀਤ ਦੀ ਵੀ ਫੈਨ ਫਾਲੋਇੰਗ ਵੀ ਘੱਟ ਨਹੀਂ ਹੈ।

Radio Mirchi