ਪ੍ਰਸ਼ਾਦ ਵੰਡਣ ’ਤੇ ਰੋਕ ਕੇਂਦਰ ਨੇ ਲਾਈ: ਕੈਪਟਨ

ਪ੍ਰਸ਼ਾਦ ਵੰਡਣ ’ਤੇ ਰੋਕ ਕੇਂਦਰ ਨੇ ਲਾਈ: ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਥਾਵਾਂ ’ਤੇ ਪ੍ਰਸ਼ਾਦ ਵੰਡਣ ’ਤੇ ਲਾਈ ਗਈ ਪਾਬੰਦੀ ਦਾ ਫ਼ੈਸਲਾ ਕੇਂਦਰ ਸਰਕਾਰ ਦਾ ਹੈ ਤੇ ਅਕਾਲੀ ਦਲ ਇਸੇ ਸਰਕਾਰ ਦੀ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮਸਲੇ ’ਤੇ ਅਕਾਲੀ ਦਲ ਸਿਆਸਤ ਕਰਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੀ ਸਰਕਾਰ ਧਾਰਮਿਕ ਰਵਾਇਤਾਂ ’ਚ ਦਖਲ ਦੇਣ ’ਚ ਯਕੀਨ ਨਹੀਂ ਰੱਖਦੀ ਪਰ ਪ੍ਰਸਾਦ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਿਆ ਗਿਆ ਹੈ ਤੇ ਇਸ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਉਸ ਦੀ ਪਾਰਟੀ ਨਾਲ ਲਾਜ਼ਮੀ ਤੌਰ ’ਤੇ ਸੰਪਰਕ ਕੀਤਾ ਗਿਆ ਹੋਵੇਗਾ।

Radio Mirchi