ਪੰਜਾਬੀ ਫਿਲਮ ‘ਉੱਚਾ ਪਿੰਡ’ ਦਾ ਪੋਸਟਰ ਰਿਲੀਜ਼, ਨਵਦੀਪ ਕਲੇਰ ਤੇ ਪੂਨਮ ਸੂਦ ਨਿਭਾਉਣਗੇ ਮੁੱਖ ਭੂਮਿਕਾ

ਜਲੰਧਰ – ਕੋਰੋਨਾ ਵਾਇਰਸ ਤੇ ਲਾਕਡਾਊਨ ਦੇ ਚਲਦਿਆਂ ਫਿਲਹਾਲ ਸਿਨੇਮਾਘਰ ਹੌਲੀ-ਹੌਲੀ ਖੁੱਲ੍ਹ ਰਹੇ ਹਨ। ਰੁਕੀਆਂ ਫਿਲਮਾਂ ਦੀ ਸ਼ੂਟਿੰਗ ਵੀ ਹੁਣ ਸ਼ੁਰੂ ਹੋ ਰਹੀ ਹੈ ਤੇ ਨਾਲ ਹੀ ਜੋ ਫਿਲਮਾਂ ਅੱਧ ਵਿਚਾਲੇ ਲਟਕੀਆਂ ਸਨ ਜਾਂ ਜੋ ਰਿਲੀਜ਼ ਕੰਢੇ ਪਈਆਂ ਸਨ, ਉਨ੍ਹਾਂ ਦੀ ਅਗਲੀ ਅਪਡੇਟ ਆਉਣੀ ਸ਼ੁਰੂ ਹੋ ਗਈ ਹੈ।
ਹਾਲ ਹੀ ’ਚ ਪੰਜਾਬੀ ਫਿਲਮ ‘ਉੱਚਾ ਪਿੰਡ’ ਦਾ ਪੋਸਟਰ ਵੀ ਸਾਹਮਣੇ ਆ ਚੁੱਕਾ ਹੈ। ਇਸ ਫਿਲਮ ’ਚ ਨਵਦੀਪ ਕਲੇਰ ਤੇ ਪੂਨਮ ਸੂਦ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਫਿਲਮ ’ਚ ਨਵਦੀਪ ‘ਆਜ਼ਾਦ’ ਤੇ ਪੂਨਮ ‘ਨਿੰਮੋ’ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫਿਲਮ ਦੀ ਟੈਲਗਾਈਨ ‘ਜੇ ਹੱਦ ਲੰਘੀ ਤਾਂ ਸਮਝੀ ਗਰਦਣ ਟੰਗੀ’ ਹੈ। ਫਿਲਮ ਦੇ ਪੋਸਟਰ ’ਚ ਪੁਰਾਣੀ ਹਵੇਲੀ ਨਜ਼ਰ ਆ ਰਹੀ ਹੈ, ਜਿਸ ਦਾ ਤਾਲਾ ਲੱਗਾ ਹੋਇਆ ਹੈ। ਉਥੇ ਹਵੇਲੀ ਦੇ ਉੱਪਰ ਦੋ ਸ਼ਖਸ ਬੰਦੂਕ ਲੈ ਕੇ ਖੜ੍ਹੇ ਹਨ।
‘ਉੱਚਾ ਪਿੰਡ’ ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ, ਜੋ ਸਾਲ 2021 ’ਚ ਰਿਲੀਜ਼ ਹੋਵੇਗੀ। ਫਿਲਮ ਦੇ ਡਾਇਰੈਕਟਰ ਹਰਜੀਤ ਸਿੰਘ ਰਿੱਕੀ ਹਨ। ਫਿਲਮ ’ਚ ਸਰਦਾਰ ਸੋਹੀ, ਅਸ਼ੀਸ਼ ਦੁੱਗਲ, ਹੌਬੀ ਧਾਲੀਵਾਲ, ਮੁਕੁਲ ਦੇਵ, ਸ਼ਵਿੰਦਰ ਵਿੱਕੀ, ਰਾਹੁਲ ਜੁੰਗਰਾਲ, ਲੱਖਾ ਲਹਿਰੀ, ਦਿਲਾਵਰ ਸਿੱਧੂ, ਸੰਜੀਵ ਰਾਏ, ਮਣਜੀਤ ਸਿੰਘ, ਸੁਖਵਿੰਦਰ ਸੋਹੀ ਤੇ ਮਨੀ ਕੁਲੇਰ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਨਰਿੰਦਰ ਅੰਬਰਸਰੀਆ ਦਾ ਹੈ, ਜਿਸ ਨੂੰ ਪ੍ਰੋਡਿਊਸ ਸੰਦੀਪ ਸਿੰਘ ਸੰਨੀ ਢਿੱਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਵਲੋਂ ਕੀਤਾ ਜਾਵੇਗਾ।