ਫਲੋਰੀਡਾ ਦੀ ਚਰਚ ਚ ਗੋਲੀਬਾਰੀ, 2 ਹਲਾਕ

ਫਲੋਰੀਡਾ ਦੀ ਚਰਚ ਚ ਗੋਲੀਬਾਰੀ, 2 ਹਲਾਕ

ਮਿਆਮੀ- ਫਲੋਰੀਡਾ ਵਿਚ ਇਕ ਚਰਚ ਵਿਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਇਹ ਗੋਲੀਬਾਰੀ ਇਕ ਅੰਤਿਮ ਸੰਸਕਾਰ ਸਮਾਗਮ ਦੌਰਾਨ ਹੋਈ। ਇਸ ਦੀ ਜਾਣਕਾਰੀ ਸਿਨਹੂਆ ਨਿਊਜ਼ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਦਿੱਤੀ ਹੈ।
ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਸ਼ਨੀਵਾਰ ਦੁਪਹਿਰੇ ਰਿਵੀਰਾ ਬੀਚ ਦੇ ਵਿਕਟਰੀ ਸਿਟੀ ਚਰਚ ਵਿਖੇ ਗੋਲੀਬਾਰੀ ਹੋਈ। ਰਿਵੀਰਾ ਬੀਚ ਮਿਆਮੀ ਤੋਂ ਲਗਭਗ 130 ਕਿਲੋਮੀਟਰ ਉੱਤਰ ਵੱਲ ਹੈ। ਇਸ ਦੌਰਾਨ ਇਕ 15 ਸਾਲਾ ਲੜਕੇ ਤੇ ਇਕ ਪੁਰਸ਼ ਨੂੰ ਘਟਨਾ ਵਾਲੀ ਥਾਂ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਦੋ ਹੋਰ ਲੋਕਾਂ ਨੂੰ ਗੋਲੀ ਲੱਗੀ ਹੈ ਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਇਆ ਗਿਆ ਹੈ। ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

Radio Mirchi