ਫਿਲਮ ਜਗਤ ਨਾਲ ਜੁੜੇ ਲੋਕਾਂ ਨੇ ਭਾਰਤ ਸਰਕਾਰ ਨੂੰ ਸਿਨੇਮਾਘਰ ਖੋਲ੍ਹਣ ਦੀ ਕੀਤੀ ਬੇਨਤੀ

ਫਿਲਮ ਜਗਤ ਨਾਲ ਜੁੜੇ ਲੋਕਾਂ ਨੇ ਭਾਰਤ ਸਰਕਾਰ ਨੂੰ ਸਿਨੇਮਾਘਰ ਖੋਲ੍ਹਣ ਦੀ ਕੀਤੀ ਬੇਨਤੀ

ਜਲੰਧਰ – ਕੋਰੋਨਾ ਵਾਇਰਸ ਕਾਰਨ ਮਾਰਚ ਮਹੀਨੇ ਤੋਂ ਦੇਸ਼ ਭਰ ਦੇ ਸਿਨੇਮਾ ਹਾਲ ਬੰਦ ਪਏ ਹੋਏ ਹਨ, ਜਿਸ ਕਾਰਨ ਹੁਣ ਥੀਏਟਰ ਮਾਲਕਾਂ, ਮਨੋਰੰਜਨ ਉਦਯੋਗ ਤੇ ਇੰਡਸਟਰੀ ਨਾਲ ਜੁੜੇ ਲੋਕ ਕੇਂਦਰ ਸਰਕਾਰ ਨੂੰ ਥੀਏਟਰ ਖੋਲ੍ਹਣ ਦੀ ਅਪੀਲ ਕਰ ਰਹੇ ਹਨ। ਬੀਤੇ ਦਿਨੀਂ ਵੀ ਬਾਲੀਵੁੱਡ ਦੇ ਕਈ ਫਿਲਮ ਪ੍ਰੋਡਿਊਸਰਜ਼, ਅਦਾਕਾਰ ਤੇ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (ਐੱਮ. ਏ. ਆਈ.) ਨੇ ਕੇਂਦਰ ਨੂੰ ਸਿਨੇਮਾਘਰ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ।
ਪੂਰੇ ਦੇਸ਼ ’ਚ 25 ਮਾਰਚ ਤੋਂ ਲਾਕਡਾਊਨ ਲਾਗੂ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਜੂਨ ਮਹੀਨੇ ਤੋਂ ਦਫਤਰ, ਬਾਜ਼ਾਰ, ਸ਼ਾਪਿੰਗ ਕੰਪਲੈਕਸ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ‘ਅਨਲਾਕ 4’ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਵੀ ਥੀਏਟਰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਐੱਮ. ਏ. ਆਈ. ਨੇ ‘ਸਪੋਰਟ ਮੂਵੀ ਥੀਏਟਰਸ’ ਹੈਸ਼ਟੈਗ ਨਾਲ ਇਕ ਟਵੀਟ ਕੀਤਾ ਕਿ ਸਿਨੇਮਾ ਇੰਡਸਟਰੀ ਨਾ ਸਿਰਫ ਦੇਸ਼ ਦੀ, ਸਗੋਂ ਕਲਚਰ ਦਾ ਇਕ ਅੰਦਰੂਨੀ ਹਿੱਸਾ ਹੈ। ਇਸ ਨਾਲ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਬਣਦੀ ਹੈ। ਇਸ ’ਚ ਕਿਹਾ ਗਿਆ, ‘ਬਹੁਤ ਸਾਰੇ ਦੇਸ਼ਾਂ ’ਚ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਸੀਂ ਭਾਰਤ ਸਰਕਾਰ ਨੂੰ ਵੀ ਸਿਨੇਮਾਘਰ ਖੋਲ੍ਹਣ ਦੀ ਬੇਨਤੀ ਕਰਦੇ ਹਾਂ।’
ਐਸੋਸੀਏਸ਼ਨ ਨੇ ਕਿਹਾ, ‘ਜੇਕਰ ਮੈਟਰੋ, ਮਾਲ ਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ ਤਾਂ ਸਿਨੇਮਾ ਇੰਡਸਟਰੀ ਵੀ ਇਕ ਮੌਕੇ ਦੀ ਹੱਕਦਾਰ ਹੈ।’ ਫਿਲਮ ਨਿਰਮਾਤਾ ਬੋਨੀ ਕਪੂਰ, ਪ੍ਰਵੀਨ ਡਬਾਸ ਤੇ ਸ਼ੀਬਾਸ਼ੀਸ਼ ਸਰਕਾਰ ਵਰਗੇ ਲੋਕਾਂ ਨੇ ਸਿਨੇਮਾਘਰ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਦਾ ਸਮਰਥਨ ਕੀਤਾ ਹੈ।

Radio Mirchi