ਫੌਜ ਵੱਲੋਂ ਭਾਰਤ-ਚੀਨ ਫੌਜੀਆਂ ’ਚ ਝੜਪ ਵਾਲੀ ਵੀਡੀਓ ਰੱਦ
ਭਾਰਤੀ ਫੌਜ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਪੂਰਬੀ ਲੱਦਾਖ ਵਿਚ ਚੀਨੀ ਅਤੇ ਭਾਰਤੀ ਸੈਨਿਕਾਂ ਵਿਚਾਲੇ ਝੜਪਾਂ ਦਿਖਾਈਆਂ ਗਈਆਂ ਹਨ। ਫੌਜ ਬਿਆਨ ਵਿਚ ਕਿਹਾ, “ਵੀਡੀਓ ਦੇ ਸਮੱਗਰੀ ਦੀ ਪੁਸ਼ਟੀ ਨਹੀਂ ਕਰਦੀ। ਵੀਡੀਓ ਵਿਚ ਪੂਰਬੀ ਲੱਦਾਖ ਦੇ ਪੈਨਗੋਂਗ ਤਸੋ ਖੇਤਰ ਵਿਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਝੜਪਾਂ ਦਿਖਾਈਆਂ ਗਈਆਂ ਹਨ।