ਬਗਦਾਦ ਚ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ ਰਾਕੇਟ
ਬਗਦਾਦ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਬੋਧਨ ਦੇ ਕੁਝ ਘੰਟਿਆਂ ਦੇ ਬਾਅਦ ਹੀ ਇਰਾਕ ਦੇ ਬਗਦਾਦ ਵਿਚ 24 ਘੰਟੇ ਦੇ ਅੰਦਰ ਫਿਰ ਰਾਕੇਟ ਹਮਲਾ ਹੋਇਆ। ਇਹ ਹਮਲਾ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਰਿਪੋਰਟਾਂ ਮੁਤਾਬਕ ਇਸ ਵਾਰ 2 ਮਿਜ਼ਾਈਲਾਂ ਹਾਈ ਸਿਕਓਰਿਟੀ ਵਾਲੇ ਗ੍ਰੀਨ ਜ਼ੋਨ (ਅੰਤਰਰਾਸ਼ਟਰੀ ਖੇਤਰ) ਵਿਚ ਡਿੱਗੀਆਂ। ਇਸ ਜਗ੍ਹਾ 'ਤੇ ਕਈ ਵਿਦੇਸ਼ੀ ਦੂਤਾਵਾਸ ਮੌਜੂਦ ਹਨ।ਇਸ ਹਮਲੇ ਵਿਚ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ। ਇਰਾਕੀ ਫੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ।
ਦੱਸਿਆ ਗਿਆ ਹੈ ਕਿ 2 ਵੱਡੇ ਧਮਾਕਿਆਂ ਦੇ ਬਾਅਦ ਪੂਰੇ ਗ੍ਰੀਨ ਜ਼ੋਨ ਵਿਚ ਸੁਰੱਖਿਆ ਅਲਾਰਮ ਵੱਜਣ ਲੱਗੇ। ਕਿਸੇ ਵੀ ਸੰਗਠਨ ਨੇ ਹੁਣ ਤੱਕ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਭਾਵੇਂਕਿ ਅਮਰੀਕੀ ਅਧਿਕਾਰੀਆਂ ਨੇ ਇਸ ਦੇ ਪਿੱਛੇ ਇਰਾਕ ਵਿਚ ਸਥਿਤ ਈਰਾਨ ਸਮਰਥਿਤ ਸ਼ੀਆ ਸੰਗਠਨ 'ਹਾਸ਼ੇਦ' 'ਤੇ ਸ਼ੱਕ ਜ਼ਾਹਰ ਕੀਤਾ ਹੈ। ਇਰਾਕ ਸਥਿਤ ਈਰਾਨ ਸਮਰਥਿਤ ਸੰਗਠਨ ਹਾਸ਼ੇਦ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਅਮਰੀਕਾ ਤੋਂ ਆਪਣੇ ਜਨਰਲ ਦੀ ਮੌਤ ਦਾ ਬਦਲਾ ਲਵੇਗਾ।
ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਇਹ ਹਮਲਾ ਬੁੱਧਵਾਰ ਰਾਤ ਕਰੀਬ 11:45 ਵਜੇ ਹੋਇਆ। ਇਸ ਵਿਚ ਕੋਈ ਨੁਕਸਾਨ ਨਹੀਂ ਹੋਇਆ।ਈਰਾਨ ਸਮਰਥਿਤ ਸੰਗਠਨ ਪੀ.ਐੱਮ.ਐੱਫ. ਦੇ ਬੁਲਾਰੇ ਦੇ ਮੁਤਾਬਕ ਹਮਲੇ ਵਿਚ ਉਸ ਦੇ 5 ਸਿਪਾਹੀਆਂ ਦੀ ਮੌਤ ਹੋਈ ਹੈ। ਸੰਗਠਨ ਨੇ ਪਹਿਲਾਂ ਹਮਲੇ ਲਈ ਇਜ਼ਰਾਈਲ 'ਤੇ ਸ਼ੱਕ ਜ਼ਾਹਰ ਕੀਤਾ ਸੀ। ਪੀ.ਐੱਮ.ਐੱਫ. ਸ਼ੀਆ ਲੜਾਕਿਆਂ ਦਾ ਇਕ ਗੁੱਟ ਹੈ। ਇਹ ਅਧਿਕਾਰਤ ਤੌਰ 'ਤੇ ਇਰਾਕੀ ਸੁਰੱਖਿਆ ਬਲਾਂ ਵਿਚ ਸ਼ਾਮਲ ਹਨ। ਰਾਕੇਟ ਹਮਲੇ ਵਿਚ ਮਾਰੇ ਗਏ ਮਹੁੰਦਿਸ ਇਸ ਸੰਗਠਨ ਦੇ ਉਪ ਪ੍ਰਮੁੱਖ ਸਨ। ਇਰਾਕ ਵਿਚ ਅਮਰੀਕੀ ਫੌਜ ਦੇ ਵਿਰੁੱਧ ਜਾਣ ਲਈ ਟਰੰਪ ਪ੍ਰਸ਼ਾਸਨ ਨੇ ਉਹਨਾਂ ਨੂੰ ਬਲੈਕਲਿਸਟ ਕੀਤਾ ਸੀ।