ਬਾਇਡਨ ਨੇ ਅਫਗਾਨੀ ਰਾਸ਼ਟਰਪਤੀ ਨੂੰ ਸਮਰਥਨ ਦੇਣ ਦੀ ਗੱਲ ਦੁਹਰਾਈ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਅਫਗਾਨੀ ਹਮਰੁਤਬਾ ਅਸ਼ਰਫ਼ ਗਨੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਇੱਕ ਵਾਰ ਫ਼ਿਰ ਕਾਬੁਲ ਵਿੱਚ ਵਧੀਆਂ ਅਤਿਵਾਦੀ ਗਤੀਵੀਧੀਆਂ ਨਾਲ ਨਜਿੱਠਣ ਲਈ ਅਫਗਾਨ ਸਰਕਾਰ ਨੂੰ ਸਮਰਥਨ ਦੇਣ ਦੀ ਗੱਲ ਦੁਹਰਾਈ। ਇਸੇ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਅਸੀਂ ਅਫਗਾਨ ਅਤੇ ਤਾਲਿਬਾਨ ਦੇ ਸਿਆਸੀ ਆਗੂਆਂ ਵਿਚਾਲੇ ਸਮਝੌਤੇ ਸਬੰਧੀ ਚੱਲ ਰਹੀ ਗੱਲਬਾਤ ਦਾ ਸਮਰਥਨ ਕਰਦੇ ਹਾਂ। ਉਧਰ ਅਫ਼ਗਾਨੀ ਹਵਾਈ ਸੈਨਾ ਵੱਲੋਂ ਤਾਲਿਬਾਨ ਦੇ ਕਬਜ਼ੇ ਹੇਠਲੇ ਸੂਬਿਆਂ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ 33 ਤਾਲਿਬਾਨ ਅਤਿਵਾਦੀ ਮਾਰੇ ਗਏ ਹਨ ਤੇ 17 ਜ਼ਖ਼ਮੀ ਹੋਏ ਹਨ।