ਬਿਜ਼ੀ ਸ਼ੈਡੀਊਲ ਦੇ ਚਲਦੇ ਬੀਮਾਰ ਹੋਈ ਦੀਪਿਕਾ ਕੱਕੜ

ਬਿਜ਼ੀ ਸ਼ੈਡੀਊਲ ਦੇ ਚਲਦੇ ਬੀਮਾਰ ਹੋਈ ਦੀਪਿਕਾ ਕੱਕੜ

ਮੁੰਬਈ- ‘ਬਿੱਗ ਬੌਸ 12’ ਦੀ ਜੇਤੂ ਰਹਿ ਚੁੱਕੀ ਟੀ.ਵੀ. ਅਦਾਕਾਰਾ ਦੀਪਿਕਾ ਕੱਕੜ ਕੁਝ ਸਮੇਂ ਤੋਂ ਬੀਮਾਰ ਹੈ। ਪਿਛਲੇ ਦਿਨੀਂ ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ ’ਚ ਦੀਪਿਕਾ ਹਸਪਤਾਲ ’ਚ ਦਿਖਾਈ ਦੇ ਰਹੀ ਸੀ। ਹੁਣ ਦੀਪਿਕਾ ਦੇ ਪਤੀ ਸ਼ੋਇਬ ਇਬ੍ਰਾਹਮ ਨੇ ਉਨ੍ਹਾਂ ਦੀ ਇਕ ਤਾਜ਼ੀ ਤਸਵੀਰ ਸ਼ੇਅਰ ਕੀਤੀ ਹੈ।
ਤਸਵੀਰ ’ਚ ਦੀਪਿਕਾ ਹਸਪਤਾਲ ’ਚ ਭਰਤੀ ਹੈ ਅਤੇ ਸ਼ੋਇਬ ਇਬ੍ਰਾਹਮ ਨੇ ਦੀਪਿਕਾ ਨੂੰ ਗਲੇ ਲਗਾਇਆ ਹੋਇਆ ਹੈ। ਸ਼ੋਇਬ ਦੀਪਿਕਾ ਦਾ ਪੂਰਾ ਧਿਆਨ ਰੱਖ ਰਹੇ ਹਨ। ਸ਼ੋਇਬ ਨੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕਰਦੇ ਹੋਇਆ ਲਿਖਿਆ,‘ਬਸ ਹੁਣ ਜਲਦੀ ਠੀਕ ਹੋ ਜਾਓ ਯਾਰ ਬੱਚਾ... ਜਲਦ ਠੀਕ ਹੋਣ ਲਈ ਉਨ੍ਹਾਂ ਲਈ ਪ੍ਰਾਥਨਾ ਕਰੋ।’
ਦੀਪਿਕਾ ਕੱਕੜ ਲਗਾਤਾਰ ਕੰਮ ’ਚ ਬਿਜ਼ੀ ਹੈ। ਹੁਣ ਉਹ ‘ਕਹਾਂ ਹਮ ਕਹਾਂ ਤੁਮ’ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਹ ਸੋਨਾਕਸ਼ੀ ਦਾ ਕਿਰਦਾਰ ਨਿਭਾ ਰਹੀ ਹੈ। ਖਬਰ ਹੈ ਕਿ ਲਗਾਤਾਰ ਕੰਮ ਦੇ ਚਲਦਿਆਂ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਹੋਣਾ ਪਿਆ ਹੈ।
ਦੱਸ ਦੇਈਏ ਕਿ ਦੀਪਿਕਾ ਤੇ ਸ਼ੋਇਬ ਇਕ-ਦੂਜੇ ਨੂੰ 2013 ਤੋਂ ਡੇਟ ਕਰ ਰਹੇ ਸੀ। ਸ਼ੋਇਬ ਨੇ ‘ਨੱਚ ਬੱਲੀਏ’ ਦੇ ਸੈੱਟ ’ਤੇ ਦੀਪਿਕਾ ਨੂੰ ਪ੍ਰਪੋਜ਼ ਕੀਤਾ ਸੀ ਅਤੇ 22 ਫਰਵਰੀ 2018 ਨੂੰ ਦੋਵਾਂ ਨੇ ਵਿਆਹ ਕਰਵਾ ਲਿਆ।

Radio Mirchi