ਬਿੱਗ ਬੌਸ 13 'ਚ ਸਲਮਾਨ ਨਾਲ ਨਜ਼ਰ ਆਵੇਗੀ ਇਹ ਟੀ. ਵੀ. ਅਦਾਕਾਰਾ

ਬਿੱਗ ਬੌਸ 13 'ਚ ਸਲਮਾਨ ਨਾਲ ਨਜ਼ਰ ਆਵੇਗੀ ਇਹ ਟੀ. ਵੀ. ਅਦਾਕਾਰਾ

ਨਵੀਂ ਦਿੱਲੀ  — ਟੀ. ਵੀ. ਸੈਲੀਬ੍ਰੀਟਜ਼ ਨਾਲ ਸਜਿਆ 'ਬਿੱਗ ਬੌਸ13' ਦਾ ਘਰ ਇਸ ਵੀਕੈਂਡ 'ਤੇ ਵੀ ਸ਼ਾਨਦਾਰ ਹੋਣ ਵਾਲਾ ਹੈ। ਇਸ ਵਾਰ ਸ਼ੋਅ 'ਚ ਹਿਨਾ ਖਾਨ ਬਤੌਰ ਮਹਿਮਾਨ ਵਜੋਂ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਨੇ ਸਲਮਾਨ ਖਾਨ ਨਾਲ ਇਕ ਤਸਵੀਰ ਵੀ ਸ਼ੇਅਰ ਕਰਕੇ ਹਿੰਟ ਦਿੱਤਾ ਹੈ। ਦਰਅਸਲ, ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਲਮਾਨ ਖਾਨ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, ''ਜਦੋਂ ਮਿਸ ਖਾਨ ਮਿਸਟਰ ਖਾਨ ਨਾਲ ਮਿਲੀ...ਸਲਮਾਨ ਖਾਨ ਨਾਲ ਸਟੇਜ ਸ਼ੇਅਰ ਕਰਨਾ ਹਮੇਸ਼ਾ ਸੁੱਖਦ ਰਹਿੰਦਾ ਹੈ। ਪਿਛਲੇ 4 ਸੀਜ਼ਨ ਤੋਂ ਤੁਹਾਨੂੰ ਮਿਲ ਰਹੀ... 
ਦੱਸਣਯੋਗ ਹੈ ਕਿ ਇਸ ਤਸਵੀਰ ਤੇ ਕੈਪਸ਼ਨ ਤੋਂ ਇਹੀ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਇਸ ਵੀਕੈਂਡ 'ਬਿੱਗ ਬੌਸ' ਦੇ ਘਰ 'ਚ ਮਹਿਮਾਨ ਬਣ ਕੇ ਆ ਰਹੀ ਹੈ। ਫਿਲਹਾਲ ਇਹ ਗੱਲ 'ਚ ਕਿੰਨੀ ਸੱਚਾਈ ਹੈ ਇਹ ਤਾਂ ਸ਼ੋਅ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਵੀਕੈਂਡ ਸ਼ੋਅ 'ਚ ਹਿਨਾ ਖਾਨ ਤੋਂ ਇਲਾਵਾ 'ਸਈ ਰਾ ਨਰਸਿਮਹਾ ਰੈੱਡੀ' ਫਿਲਮ ਦੀ ਸਟਾਰ ਕਾਸਟ ਵੀ ਨਜ਼ਰ ਆਵੇਗੀ। ਹਿਨਾ ਖਾਨ 'ਯੇ ਰਿਸ਼ਤਾ ਕਿਆ ਕਹਿਲਤਾ ਹੈ' ਨਾਲ ਮਸ਼ਹੂਰ ਹੋਈ ਸੀ ਅਤੇ 'ਕਸੌਟੀ ਜ਼ਿੰਦਗੀ ਕੀ ਰੀਬੂਟ' 'ਚ ਕੋਮੋਲਿਕਾ ਦਾ ਕਿਰਦਾਰ ਨਿਭਾ ਚੁੱਕੀ ਹੈ। 'ਬਿੱਗ ਬੌਸ 8' ਤੋਂ ਇਲਾਵਾ ਉਨ੍ਹਾਂ ਨੇ 'ਖਤਰੋਂ ਕੇ ਖਿਲਾੜੀ' ਸੀਜ਼ਨ 8 'ਚ ਵੀ ਭਾਗ ਲਿਆ।

Radio Mirchi