ਬਿੱਗ ਬੌਸ 13 : ਪਾਰਸ ਤੇ ਸਿਧਾਰਥ ਨੂੰ ਇਸ ਸ਼ਰਤ 'ਤੇ 'Kiss' ਦੇਣ ਨੂੰ ਤਿਆਰ ਹੋਈ ਸ਼ਹਿਨਾਜ਼
ਜਲੰਧਰ — ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਜਿਥੇ ਸ਼ੇਫਾਲੀ ਬੱਗਾ ਦੇ ਕੰਨ ਦਾ ਇਲਾਜ ਕਰਨ ਦੌਰਾਨ ਰਸ਼ਮੀ ਦੇਸਾਈ ਤੇ ਆਰਤੀ ਨੇ ਉਸ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸਵਾਲ ਕੀਤੇ। ਉਥੇ ਹੀ ਆਰਤੀ ਤੋਂ ਸਿਧਾਰਥ ਨਾਲ ਉਸ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਪੁੱਛੀਆਂ। ਸ਼ੋਅ ਦੇ ਇਕ ਟਾਸਕ 'ਚ ਡਾਕਟਰ ਦਾ ਕਿਰਦਾਰ ਨਿਭਾ ਰਹੀ ਸ਼ੇਫਾਲੀ ਨੇ ਆਰਤੀ ਤੋਂ ਗੁੱਸੇ 'ਚ ਉਸ ਦੇ ਤਲਾਕ ਬਾਰੇ ਪੁੱਛਿਆ।
ਆਰਤੀ ਨੇ ਕਿਸੇ ਤਰ੍ਹਾਂ ਦੇ ਸਵਾਲ ਦਾ ਜਵਾਬ ਭਾਵੇਂ ਹੀ ਨਹੀਂ ਦਿੱਤਾ ਪਰ ਫੁੱਟ-ਫੁੱਟ ਕੇ ਰੌਂਦੀ ਜ਼ਰੂਰ ਦਿਸੀ। ਇਸ ਤੋਂ ਬਾਅਦ ਰਸ਼ਮੀ ਦੇਸਾਈ ਆਪਣੇ ਮੂੰਹ ਨਾਲ ਕੁਝ ਬੋਲੇ ਤਾਂ ਕੰਨ ਦੀ ਡਾਕਟਰ ਨੇ ਉਸ ਦੀ ਉਮਰ ਤੇ ਹਾਈਟ (ਕੱਦ) ਦਾ ਮਜ਼ਾਕ ਬਣਾਇਆ। ਸ਼ੋਅ 'ਚ ਸਭ ਤੋਂ ਦਿਲਚਸਪ ਮੋੜ ਉਦੋਂ ਆਇਆ ਜਦੋਂ ਸ਼ਹਿਨਾਜ਼ ਕੌਰ ਗਿੱਲ ਨੇ ਰਸ਼ਮੀ ਦੀ ਚੁੱਪੀ ਤੜਵਾਉਣ ਲਈ ਜ਼ੋਰ-ਜ਼ੋਰ ਨਾਲ ਚੀਕਣਾ ਤੇ ਰੋਣਾ ਸ਼ੁਰੂ ਕਰ ਦਿੰਦੀ ਹੈ। ਇਹ ਅਸਲ 'ਚ ਕਾਫੀ ਮਨੋਰੰਜਕ ਸੀ। ਅਕਤੂਬਰ ਦੇ ਐਪੀਸੋਡ 'ਚ ਸ਼ਹਿਨਾਜ਼ ਕੌਰ ਗਿੱਲ ਦੇ ਐਟੀਟਿਊਡ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ।
'ਬਿੱਗ ਬੌਸ' ਦੇ ਹਸਪਤਾਲ ਦੇ ਬਾਹਰ ਸ਼ਹਿਨਾਜ਼, ਪਾਰਸ ਛਾਬੜਾ ਤੇ ਸਿਧਾਰਥ ਡੇ ਨਾਲ ਮਸਤੀ ਕਰਦੀ ਦਿਸੀ। ਫਿਲਹਾਲ ਤਿੰਨਾਂ ਦੀ ਇਕ-ਦੂਜੇ ਨਾਲ ਕਾਫੀ ਚੰਗੀ ਬਾਂਡਿੰਗ ਨਜ਼ਰ ਆ ਰਹੀ ਹੈ। ਵਿਹਲੇ ਸਮੇਂ 'ਚ ਇਹ ਤਿੰਨੋਂ ਜਦੋਂ ਇਕ-ਦੂਜੇ ਨਾਲ ਫਨੀ ਗੱਲਾਂ ਕਰਦੇ ਹਨ, ਉਦੋ ਪਾਰਸ ਅਚਾਨਕ ਸ਼ਹਿਨਾਜ਼ ਨੂੰ ਬੋਲਦਾ ਹੈ, ''ਤੂੰ ਮੈਨੂੰ ਪੱਪੀ ਨਹੀਂ ਦਿੱਤੀ।' ਇਸ ਤੋਂ ਬਾਅਦ ਤੁਰੰਤ ਸਿਧਾਰਥ ਡੇ ਵੀ ਸ਼ਹਿਨਾਜ਼ ਨੂੰ ਬੋਲਦਾ ਹੈ ਤੂੰ ਮੈਨੂੰ ਟਾਸਕ ਦੌਰਾਨ ਗੱਲ 'ਤੇ ਪੱਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ। ਪਾਰਸ ਤੇ ਸਿਧਾਰਥ ਡੇ ਪੱਪੀ ਦੇਣ ਲਈ ਸ਼ਹਿਨਾਜ਼ ਨਾਲ ਜਿਦ ਕਰਨ ਲੱਗਦੇ ਹਨ।''