ਬਿੱਗ ਬੌਸ 14 ਦਾ ਆਗਾਜ਼ ਕਰਨ ਤੋਂ ਪਹਿਲਾਂ ਮੁਕਾਬਲੇਬਾਜ਼ ਕਰਨਗੇ ਇਹ ਕੰਮ, ਫ਼ਿਰ ਲੈਣਗੇ ਘਰ ਚ ਐਂਟਰੀ

ਬਿੱਗ ਬੌਸ 14 ਦਾ ਆਗਾਜ਼ ਕਰਨ ਤੋਂ ਪਹਿਲਾਂ ਮੁਕਾਬਲੇਬਾਜ਼ ਕਰਨਗੇ ਇਹ ਕੰਮ, ਫ਼ਿਰ ਲੈਣਗੇ ਘਰ ਚ ਐਂਟਰੀ

ਨਵੀਂ ਦਿੱਲੀ  : ਟੀ. ਵੀ. ਜਗਤ ਦੇ ਸਭ ਤੋਂ ਚਰਚਿਤ ਰਿਐਲਿਟੀ ਸ਼ੋਅ 'ਬਿੱਗ ਬਾਸ 14' ਸ਼ੁਰੂ ਹੋਣ ਵਾਲਾ ਹੈ। ਸ਼ੋਅ ਦੇ ਪ੍ਰੀਮਿਅਰ ਦੀ ਤਾਰੀਕ ਦਾ ਐਲਾਨ ਹੋ ਚੁੱਕਿਆ ਹੈ ਅਤੇ ਸ਼ੋਅ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਸ਼ੋਅ ਮੇਕਰਜ਼ ਦੇ ਸਾਹਮਣੇ ਕੋਰੋਨਾ ਵਾਇਰਸ ਵੀ ਇਕ ਅਹਿਮ ਸਮੱਸਿਆ ਬਣ ਗਿਆ ਹੈ। ਅਜਿਹੇ 'ਚ ਮੇਕਰਜ਼ ਵੱਲੋਂ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਸ਼ੋਅ 'ਚ ਹਿੱਸਾ ਲੈਣ ਵਾਲੇ ਕੋਈ ਵੀ ਕੰਟੈਸਟੈਂਟ ਪਾਜ਼ੇਟਿਵ ਨਾ ਹੋਣ। ਅਜਿਹੇ 'ਚ 'ਬਿੱਗ ਬੌਸ' ਦੇ ਘਰ ਚ ਆਉਣ ਵਾਲੇ ਹਰ ਕੰਟੈਸਟੈਂਟ ਨੂੰ ਪਹਿਲੇ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ ਤੇ ਜ਼ਰੂਰੀ ਖਾਣਾਪੂਰਤੀ ਤੋਂ ਬਾਅਦ ਉਨ੍ਹਾਂ ਨੂੰ ਘਰ 'ਚ ਐਂਟਰੀ ਦਿੱਤੀ ਜਾਵੇਗੀ।
ਸ਼ੋਅ ਮੇਕਰਜ਼ ਵੱਲੋਂ ਘਰ 'ਚ ਸੁਰੱਖਿਅਤ ਮਾਹੌਲ ਦੇਣ ਲਈ ਸ਼ੋਅ ਸ਼ੁਰੂ ਤੋਂ ਪਹਿਲਾਂ ਅਤੇ ਸ਼ੋਅ ਦੌਰਾਨ ਕਈ ਮਹੱਤਵਪੂਰਨ ਕਦਮ ਚੁੱਕੇ ਗਏ। ਮਿਡ ਡੇਅ ਦੀ ਰਿਪੋਰਟ ਮੁਤਾਬਿਕ ਕੰਟੈਸਟੈਂਟ ਨੂੰ ਪਤਾ ਚੱਲ ਰਿਹਾ ਹੈ ਕਿ ਗੌਰੇਗਾਂਵ ਹੋਟਲ 'ਚ 20 ਸਤੰਬਰ ਤੋਂ ਕੰਟੈਸਟੈਂਟ ਨੂੰ ਆਈਸੋਲੇਸ਼ਨ 'ਚ ਰੱਖਿਆ ਜਾਵੇਗਾ। ਸ਼ੋਅ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਮੇਕਰਜ਼ ਇਸ ਵਾਰ 15 ਕੰਟੈਸਟੈਂਟਸ ਨੂੰ ਲੈਣ ਵਾਲੇ ਹਨ, ਕਿਉਂਕਿ ਉਮੀਦ ਹੈ ਕਿ ਇਸ ਨਾਲ ਜ਼ਿਆਦਾ ਡਰਾਮਾ ਦੇਖਣ ਨੂੰ ਮਿਲੇਗਾ। ਕੰਟੈਸਟੈਂਟ ਦਾ ਆਈਸੋਲੇਸ਼ਨ 'ਚ ਜਾਣ ਤੋਂ ਪਹਿਲਾਂ ਟੈਸਟ ਕਰਵਾਇਆ ਜਾਵੇਗਾ। ਫਿਰ 11 ਦਿਨਾਂ ਲਈ ਆਈਸੋਲੇਸ਼ਨ ਤੋਂ ਬਾਅਦ ਸ਼ੋਅ 'ਚ ਜਾਣ ਤੋਂ ਪਹਿਲਾਂ 1 ਅਕਤੂਬਰ ਨੂੰ ਉਨ੍ਹਾਂ ਦਾ ਫਿਰ ਤੋਂ ਕੋਵਿਡ ਟੈਸਟ ਕਰਵਾਇਆ ਜਾਵੇਗਾ।
ਇਸ ਵਾਰ 'ਬਿੱਗ ਬੌਸ' 'ਚ ਵੱਡੇ-ਵੱਡੇ ਕਮਰੇ ਤੇ ਕਿਚਨ ਬਣਾਏ ਗਏ ਹਨ। ਨਾਲ ਹੀ ਇਸ ਵਾਰ ਫਿਜ਼ੀਕਲ ਡਿੰਸਟੈਂਸਿੰਗ ਨੂੰ ਵੀ ਦਿਮਾਗ 'ਚ ਰੱਖਿਆ ਗਿਆ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਦੀ ਸ਼ੁਰੂਆਤ 'ਚ ਡਾਂਸ ਪਰਫਾਮਰ ਕੀਤੀ ਜਾਵੇਗੀ, ਹਾਲਾਂਕਿ ਇਸ ਵਾਰ ਸ਼ੋਅ ਸੇਰੇਮਨੀ 'ਚ ਲਾਈਵ ਆਡਿਅੰਸ ਨਹੀਂ ਹੋਵੇਗੀ ਤੇ ਬਿਨਾਂ ਆਡਿਅੰਸ ਹੀ ਸ਼ੋਅ ਦਾ ਆਗਾਜ਼ ਕੀਤਾ ਜਾਵੇਗਾ। ਕੰਟੈਸਟੈਂਟ ਨਾਲ ਹੀ ਸਲਮਾਨ ਖ਼ਾਨ ਦਾ ਵੀ 1 ਅਕਤੂਬਰ ਤੋਂ ਪਹਿਲਾਂ ਟੈਸਟ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਫਿਰ ਵੀ ਅਦਾਕਾਰ ਤੇ ਕੰਟੈਸਟੈਂਟ ਦਾ ਫੇਸ ਟੂ ਫੇਸ ਇੰਟਰੈਕਸ਼ਨ ਹੋਣਾ ਮੁਸ਼ਕਲ ਹੈ। 'ਵੀਕੈਂਡ ਦਾ ਵਾਰ' ਲਈ ਵੀ ਅਲਗ ਤੋਂ ਵਿਵਸਥਾ ਕੀਤੀ ਗਈ, ਜਿਸ 'ਚ ਅਦਾਕਾਰ ਇਕ ਅਲਗ ਪਲੇਸ ਤੋਂ ਸ਼ੋਅ ਦੀ ਸ਼ੂਟਿੰਗ ਕਰਨਗੇ।
ਜ਼ਿਕਰਯੋਗ ਹੈ ਕਿ ਕੈਰੀਮਿਨਾਤੀ ਨਾਲ ਹੀ ਜੈਸਮੀਨ ਭਾਸੀਨ, ਪਵਿੱਤਰ ਪੂਨੀਆ, ਸਾਰਾ ਗੁਰਪਾਲ, ਨੈਨਾ ਸਿੰਘ, ਨਿਸ਼ਾਂਤ ਨਿਲਕਾਨੀ, ਕਰਨ ਪਟੇਲ ਆਦਿ ਸੈਲੇਬਸ ਦੇ ਨਾਂ ਵੀ ਸਾਹਮਣੇ ਆ ਰਹੇ ਹਨ, ਜੋ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਇਸ ਵਾਰ ਕੋਰੋਨਾ ਵਾਇਰਸ ਨੂੰ ਧਿਆਨ ਰੱਖਦੇ ਹੋਏ ਸ਼ੋਅ 'ਚ ਐਂਟਰੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵਾਇਰਸ ਦੇ ਫੈਲਣ ਦਾ ਡਰ ਘੱਟ ਹੋ ਸਕੇ।

Radio Mirchi