ਬੀ.ਐੱਨ. ਸ਼ਰਮਾ ਨੇ ਇੰਝ ਛੋਟੇ ਪਰਦੇ ਤੋਂ ਤੈਅ ਕੀਤਾ ਪੰਜਾਬੀ ਸਿਨੇਮਾ ਤੱਕ ਦਾ ਸਫ਼ਰ

ਬੀ.ਐੱਨ. ਸ਼ਰਮਾ ਨੇ ਇੰਝ ਛੋਟੇ ਪਰਦੇ ਤੋਂ ਤੈਅ ਕੀਤਾ ਪੰਜਾਬੀ ਸਿਨੇਮਾ ਤੱਕ ਦਾ ਸਫ਼ਰ

ਜਲੰਧਰ  : ਹਰ ਪੰਜਾਬੀ ਫ਼ਿਲਮ ਵਿਚ ਆਪਣੇ ਹਾਸੇ ਤੇ ਦਮਦਾਰ ਕਿਰਦਾਰ ਨਾਲ ਜਾਨ ਪਾ ਦੇਣ ਵਾਲੇ ਪ੍ਰਸਿੱਧ ਅਦਾਕਾਰਾ ਬੀ.ਐੱਨ ਸ਼ਰਮਾ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ। ਬੀ.ਐੱਨ ਸ਼ਰਮਾ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਉਹਨਾਂ ਦਾ ਟੀ. ਵੀ. ਡੈਬਿਊ ਸਾਲ 1985 ‘ਚ ਇੱਕ ਟੀ. ਵੀ. ਸ਼ੋਅ ਰਾਹੀਂ ਹੋਇਆ ਸੀ।

 

PunjabKesari
ਬੀ. ਐੱਨ. ਸ਼ਰਮਾ ਨੇ ਮਸ਼ਹੂਰ ਪੰਜਾਬੀ ਅਦਾਕਾਰ ਮਰਹੂਮ ਜਸਪਾਲ ਭੱਟੀ ਜੀ ਦੇ ਟੀ. ਵੀ. ਸੀਰੀਅਲ ‘ਚ ਵੀ ਕੰਮ ਕੀਤਾ ਸੀ। ਜਦੋਂ ਬੀ.ਐੱਨ. ਸ਼ਰਮਾ ਫ਼ਿਲਮਾਂ ‘ਚ ਆਏ ਤਾਂ ਉਹਨਾਂ ਨੂੰ ਖ਼ਲਨਾਇਕ ਦਾ ਕਿਰਦਾਰ ਮਿਲ ਰਿਹਾ ਸੀ ਪਰ ਅੱਜ ਕੱਲ ਉਹ ਇੱਕ ਕਾਮੇਡੀਅਨ ਦੇ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਰਹੇ ਹਨ। ਅਜਿਹੀ ਕੋਈ ਪੰਜਾਬੀ ਫ਼ਿਲਮ ਨਹੀਂ ਹੋਣੀ, ਜਿਸ ‘ਚ ਬੀ.ਐੱਨ. ਸ਼ਰਮਾ ਦੀ ਕਾਮੇਡੀ ਦਾ ਤੜਕਾ ਨਾ ਲੱਗਿਆ ਹੋਵੇ। 
PunjabKesari
ਜੇ ਗੱਲ ਕਰੀਏ ਬੀ.ਐੱਨ. ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ 'ਵਿਸਾਖੀ ਲਿਸਟ', 'ਜੱਟ & ਜੂਲੀਅਟ 2', 'ਕੈਰੀ ਓਨ ਜੱਟਾ', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਮੁੰਡਾ ਫਰੋਦਕੋਟੀਆ', 'ਖ਼ਤਰੇ ਦਾ ਘੁੱਗੂ' ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ।
PunjabKesari

Radio Mirchi