ਬੁਰਜ ਖਲੀਫਾ ਭਾਰਤ ਅਤੇ ਆਸਟ੍ਰੇਲੀਆ ਦੇ ਝੰਡੇ ਨਾਲ ਹੋਇਆ ਰੋਸ਼ਨ

ਬੁਰਜ ਖਲੀਫਾ ਭਾਰਤ ਅਤੇ ਆਸਟ੍ਰੇਲੀਆ ਦੇ ਝੰਡੇ ਨਾਲ ਹੋਇਆ ਰੋਸ਼ਨ

ਦੁਬਈ : ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ। ਖਲੀਜ਼ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਐਤਵਾਰ ਰਾਤ 8:10 ਮਿੰਟ 'ਤੇ ਬੁਰਜ ਖਲੀਫਾ ਦੇ ਟਾਵਰ ਨੂੰ 2 ਮਿੰਟ ਲਈ ਭਾਰਤੀ ਝੰਡੇ ਤਿਰੰਗੇ ਦੇ ਰੰਗਾਂ ਵਾਲੀ ਰੋਸ਼ਨੀ ਨਾਲ ਰੋਸ਼ਨ ਕੀਤਾ ਗਿਆ। ਗਲਫ ਨਿਊਜ਼ ਨੇ ਖਬਰ ਦਿੱਤੀ ਕਿ ਦੁਬਈ ਵਿਚ ਭਾਰਤੀ ਵਣਜ ਦੂਤਾਵਾਸ ਦੇ ਮੁਤਾਬਕ ਹਜ਼ਾਰਾਂ ਪ੍ਰਵਾਸੀ ਭਾਰਤੀ ਦੁਨੀਆ ਦੀ ਇਸ ਸਭ ਤੋਂ ਵੱਡੀ ਇਮਾਰਤ 'ਤੇ ਇਹ ਨਜ਼ਾਰਾ ਦੇਖਣ ਲਈ ਪਹੁੰਚੇ। 
ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਮਿਸ਼ਨ ਵੱਲੋਂ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿਚ ਸੈਂਕੜੇ ਪ੍ਰਵਾਸੀ ਭਾਰਤੀਆਂ ਨੇ ਹਿੱਸਾ ਲਿਆ। ਸੰਯੁਕਤ ਅਰਬ ਅਮੀਰਾਤ ਵਿਚ ਭਾਰਤ ਦੇ ਰਾਜਦੂਤ ਪਵਨ ਕਪੂਰ ਨੇ ਆਬੂ ਧਾਬੀ ਵਿਚ ਭਾਰਤੀ ਦੂਤਾਵਾਸ ਦੇ ਕੰਪਲੈਕਸ 'ਤੇ ਤਿਰੰਗਾ ਫਹਿਰਾਇਆ। ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਪੁਲ ਨੇ ਵਣਜ ਦੂਤਾਵਾਸ ਵਿਚ ਝੰਡਾ ਫਹਿਰਾਇਆ। ਬੁਰਜ ਖਲੀਫਾ 'ਤੇ ਆਸਟ੍ਰੇਲੀਆ ਦੇ ਝੰਡੇ ਦੇ ਰੰਗਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਕਿਉਂਕਿ ਉਸ ਦੇਸ਼ ਦਾ ਵੀ ਰਾਸ਼ਟਰੀ ਦਿਵਸ 26 ਜਨਵਰੀ ਨੂੰ ਹੀ ਹੁੰਦਾ ਹੈ।

Radio Mirchi