ਬੈਂਕਾਂ ਨੇ ਚੋਕਸੀ ਤੇ ਮਾਲਿਆ ਦੇ ਮੋਟੇ ਕਰਜ਼ਿਆਂ ’ਤੇ ਲੀਕ ਮਾਰੀ
ਭਾਰਤੀ ਰਿਜ਼ਰਵ ਬੈਂਕ ਨੇ ਆਰਟੀਆਈ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਖੁਲਾਸਾ ਕੀਤਾ ਹੈ ਕਿ ਮੇਹੁਲ ਚੋਕਸੀ ਤੇ ਵਿਜੈ ਮਾਲਿਆ ਦੀਆਂ ਫਰਮਾਂ ਸਮੇਤ ਕੁੱਲ ਮਿਲਾ ਕੇ ਮੁਲਕ ਵਿੱਚ 50 ਅਜਿਹੇ ਬੈਂਕ ਡਿਫਾਲਟਰ ਹਨ, ਜਿਨ੍ਹਾਂ ਵੱਲ 68,607 ਕਰੋੜ ਰੁਪਏ ਦੇ ਬਕਾਇਆਂ ’ਤੇ 30 ਸਤੰਬਰ 2019 ਤਕ ਤਕਨੀਕੀ ਤੌਰ ’ਤੇ ਲੀਕ ਮਾਰੀ ਜਾ ਚੁੱਕੀ ਹੈ। ਆਰਬੀਆਈ ਵੱਲੋਂ ਜਾਰੀ ਡਿਫਾਲਟਰਾਂ ਦੀ ਇਸ ਸੂਚੀ ਵਿੱਚ 5492 ਕਰੋੜ ਰੁਪਏ ਦੇ ਮੋਟੇ ਬਕਾਏ ਨਾਲ ਭਗੌੜੇ ਹੀਰਾ ਕਾਰੋਬਾਰੀ ਚੋਕਸੀ ਦੀ ਕੰਪਨੀ ਗੀਤਾਂਜਲੀ ਜੈੱਮਸ ਸਿਖਰ ’ਤੇ ਹੈ। ਆਰਈਆਈ ਐਗਰੋ 4314 ਕਰੋੜ ਰੁਪਏ ਨਾਲ ਦੂਜੇ ਤੇ ਵਿਨਸਮ ਡਾਇਮੰਡਜ਼ 4076 ਕਰੋੜ ਰੁਪਏ ਦੇ ਬਕਾਏ ਨਾਲ ਤੀਜੀ ਥਾਵੇਂ ਹੈ। ਆਰਟੀਆਈ ਕਾਰਕੁਨ ਸਾਕੇਤ ਗੋਖਲੇ ਨੇ ਪਹਿਲਾਂ 16 ਫਰਵਰੀ ਨੂੰ ਕੇਂਦਰੀ ਬੈਂਕ ਤੋਂ ਡਿਫਾਲਟਰਾਂ ਦੀ ਸੂਚੀ ਮੰਗੀ ਸੀ, ਪਰ ਉਸ ਮੌਕੇ ‘ਮੰਗੀ ਗਈ ਜਾਣਕਾਰੀ ਉਪਲੱਬਧ ਨਾ ਹੋਣ’ ਦੇ ਹਵਾਲੇ ਨਾਲ ਨਹੀਂ ਦਿੱਤੀ ਗਈ ਸੀ।
ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਵੱਲੋਂ ਐਡਵਾਂਸ ਫੰਡਾਂ ਦੇ ਰੂਪ ਵਿੱਚ ਦਿੱਤੇ 2850 ਕਰੋੜ ਨੂੰ ਤਕਨੀਕੀ ਰੂਪ ਵਿੱਚ ਮੁਆਫ਼ ਕੀਤਾ ਗਿਆ। ਹੋਰਨਾਂ ਕੰਪਨੀਆਂ ਵਿੱਚ ਕੁਡੋਜ਼ ਕੈਮੀ ਲਿਮਟਿਡ ਦੇ 2326 ਕਰੋੜ, ਰੁਚੀ ਸੋਯਾ ਇੰਡਸਟਰੀਜ਼ ਲਿਮਟਿਡ(ਜਿਸ ਦੀ ਮਾਲਕੀ ਹੁਣ ਰਾਮਦੇਵ ਪਤੰਜਲੀ ਪੁੱਛਿਆ ਸੀ ਪਰ ਵਿੱਤ ਮੰਤਰੀ ਨੇ ਇਸ ਦਾ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਹੁਣ ਰਿਜ਼ਰਵ ਬੈਂਕ ਨੇ ਨੀਰਵ ਮੋਦੀ, ਮੇਹੁਲ ਚੋਕਸੀ ਤੇ ਸਾਰੇ ਭਾਜਪਾ ਮਿੱਤਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹੀ ਕਾਰਨ ਸੀ ਕਿ ਸੰਸਦ ਵਿੱਚ ਇਹ ਗੱਲ ਛੁਪਾਈ ਗਈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਭਾਜਪਾ ਦਾ ਮੁੱਖ ਏਜੰਡਾ ਭਗੌੜਿਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਦੇ ਕਰਜ਼ਿਆਂ ’ਤੇ ਪੋਚਾ ਮਾਰਨਾ ਹੈ। ਇੰਜ ਹੀ ਰਾਹੁਲ ਗਾਂਧੀ ਨੇ 16 ਮਾਰਚ ਨੂੰ ਸੰਸਦ ਵਿੱਚ ਮੋਦੀ ਸਰਕਾਰ ਤੋਂ ਬੈਂਕਾਂ ਨਾਲ ਘਪਲੇ ਕਰਨ ਵਾਲੇ 50 ਵਿਅਕਤੀਆਂ ਦੇ ਨਾਮ ਪੁੱਛੇ ਸਨ। ਸਰਕਾਰ ਤੇ ਵਿੱਤ ਮੰਤਰੀ ਨੇ ਇਸ ਮਾਮਲੇ ’ਤੇ ਚੁੱਪ ਵੱਟ ਲਈ ਸੀ ਅਤੇ ਨਾਮ ਜਨਤਕ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕਰਦਾਤਾਵਾਂ ਦਾ ਪੈਸਾ ਸਰਕਾਰ ਦੇ ਜਾਗੀਰਦਾਰ ਮਿੱਤਰਾਂ ਨੂੰ ਬਚਾਉਣ ਲਈ ਵਰਤਿਆ ਜਾ ਰਿਹਾ ਹੈ।