ਬੋਲਡ ਅਦਾਕਾਰਾ ਪੂਨਮ ਪਾਂਡੇ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
ਮੁੰਬਈ — ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਅਤੇ ਵੀਡੀਓ ਕਰਕੇ ਸੁਰਖੀਆਂ 'ਚ ਰਹਿਣ ਵਾਲੀ ਬੋਲਡ ਅਦਾਕਾਰਾ ਪੂਨਮ ਪਾਂਡੇ ਨੇ ਆਖ਼ਿਰਕਾਰ ਆਪਣੇ ਪ੍ਰੇਮੀ ਸੈਮ ਬਾਮਬੇ ਨਾਲ ਵਿਆਹ ਕਰ ਲਿਆ ਹੈ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਖ਼ੂਬ ਵਾਇਰਲ ਹੋ ਰਹੀਆ ਹਨ। ਵਿਆਹ ਦੀ ਜਾਣਕਾਰੀ ਖ਼ੁਦ ਪੂਨਮ ਪਾਂਡੇ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ ਤਸਵੀਰ 'ਚ ਪੂਨਮ ਰਵਾਇਤੀ ਅੰਦਾਜ਼ 'ਚ ਸੈਮ ਨਾਲ ਨਜ਼ਰ ਆ ਰਹੀ ਹੈ।
ਪੂਨਮ ਪਾਂਡੇ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ 'ਅਗਲੇ 7 ਜਨਮ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ।' ਸੈਮ ਨੇ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਪਾਰਟੀ ਮੂਡ 'ਚ ਨਜ਼ਰ ਆ ਰਹੇ ਹਨ। ਸੈਮ ਨੇ ਵੀ ਇਸ ਤਸਵੀਰ ਨੂੰ ਕੈਪਸ਼ਨ ਦਿੱਤਾ ਹੈ।
ਦੱਸਣਯੋਗ ਹੈ ਕਿ ਪੂਨਮ ਪਾਂਡੇ ਸਾਲ 2013 'ਚ ਆਈ ਫ਼ਿਲਮ 'ਨਸ਼ਾ' 'ਚ ਨਜ਼ਰ ਆਈ ਸੀ। ਇਸ ਫ਼ਿਲਮ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ਕੀਤੀਆਂ। ਇਨ੍ਹੀਂ ਦਿਨੀਂ ਉਹ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓ ਕਰਕੇ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ ।