ਭਾਰਤ-ਅਮਰੀਕਾ 2+2 ਵਾਰਤਾ ਲਈ ਤਿਆਰ : ਅਧਿਕਾਰੀ
ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਦੇ ਮੰਤਰੀਆਂ ਦੀ ਅਮਰੀਕੀ ਧਰਤੀ 'ਤੇ ਹੋਣ ਵਾਲੀ 2+2 ਵਾਰਤਾ ਕਾਫੀ ਪ੍ਰਭਾਵਸ਼ਾਲੀ ਅਤੇ ਕਾਰਗਰ ਸਾਬਤ ਹੋ ਸਕਦੀ ਹੈ।ਇਸ ਵਾਰਤਾ ਵਿਚ ਦੋ-ਪੱਖੀ ਸੁਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਕੁਝ ਮਹੱਤਵਪੂਰਨ ਸਮਝੌਤੇ ਹੋ ਸਕਦੇ ਹਨ। ਸੀਨੀਅਰ ਅਧਿਕਾਰੀਆਂ ਨੇ ਇਹ ਗੱਲ ਕਹੀ। ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਹੈੱਡਕੁਆਟਰ ਵਿਚ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੇਜ਼ਬਾਨੀ ਉਹਨਾਂ ਦੇ ਅਮਰੀਕੀ ਹਮਰੁਤਬਾ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਕਰਨਗੇ। ਪਹਿਲੀ 2+2 ਵਾਰਤਾ ਨਵੀਂ ਦਿੱਲੀ ਵਿਚ ਪਿਛਲੇ ਸਾਲ ਸਤੰਬਰ ਵਿਚ ਹੋਈ ਸੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸੰਬੰਧ ਵਿਚ ਪ੍ਰਣਾਲੀ ਨੂੰ ਮਨਜ਼ੂਰੀ ਦਿੱਤੀ ਸੀ। ਇਸ ਮਹੀਨੇ ਵਿਚ 18 ਦਸੰਬਰ ਨੂੰ ਹੋਣ ਵਾਲੀ ਵਾਰਤਾ ਤੋਂ ਪਹਿਲਾਂ ਇਸ ਸਾਲ ਮੋਦੀ ਅਤੇ ਟਰੰਪ ਦੀਆਂ ਚਾਰ ਮੁਲਾਕਾਤਾਂ ਹੋਈਆਂ ਹਨ। ਇਹਨਾਂ ਵਿਚ ਸਤੰਬਰ ਦੇ ਮਹੀਨੇ ਵਿਚ ਹਿਊਸਟਨ ਵਿਚ ਦੋਹਾਂ ਦਾ ਸੰਯੁਕਤ ਸੰਬੋਧਨ ਸ਼ਾਮਲ ਹੈ।
ਇੱਥੇ ਭਾਰਤੀ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ,''2+2 ਵਾਰਤਾ ਭਾਰਤ ਅਤੇ ਅਮਰੀਕਾ ਦੇ ਵਿਚ ਸਰਬ ਉੱਚ ਪੱਧਰ ਦੀ ਸੰਸਥਾਗਤ ਪ੍ਰਣਾਲੀ ਹੈ ਜੋ ਵਿਦੇਸ਼ ਨੀਤੀ, ਰੱਖਿਆ ਅਤੇ ਰਣਨੀਤਕ ਮੁੱਦਿਆਂ 'ਤੇ ਸਾਡੇ ਨਜ਼ਰੀਏ ਨੂੰ ਨਾਲ ਲਿਆਉਂਦੀ ਹੈ। ਪਹਿਲੀ ਵਾਰ ਅਮਰੀਕਾ ਵਿਚ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ।'' ਸ਼੍ਰਿੰਗਲਾ ਨੇ ਪੀ.ਟੀ.ਆਈ. ਨੂੰ ਕਿਹਾ,''ਦੋਹਾਂ ਦੇਸ਼ਾਂ ਵਿਚਾਲੇ ਵਿਦੇਸ਼ ਨੀਤੀ ਅਤੇ ਰੱਖਿਆ ਦੇ ਖੇਤਰਾਂ ਵਿਚ ਬਹੁਤ ਤਰੱਕੀ ਹੋਈ ਹੈ।ਅਸੀਂ ਇਸ ਮੁਲਾਕਾਤ ਨੂੰ ਲੈ ਕੇ ਬਹੁਤ ਆਸਵੰਦ ਹਾਂ।''
ਦੱਖਣ ਅਤੇ ਦੱਖਣ ਪੂਰਬ ਏਸ਼ੀਆ ਦੇ ਲਈ ਅਮਰੀਕਾ ਦੇ ਉਪ ਸਹਾਇਕ ਰੱਖਿਆ ਮੰਤਰੀ ਜੋਏ ਫੇਲਟਰ ਨੇ ਕਿਹਾ ਕਿ ਬੈਠਕ ਹੋ ਰਹੀ ਹੈ ਇਹ ਤੱਥ ਖੁਦ ਹੀ ਸਫਲਤਾ ਵੱਲ ਇਸ਼ਾਰਾ ਕਰਦਾ ਹੈ ਅਤੇ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਅਤੇ ਭਾਰਤ ਦੋਵੇਂ ਆਪਣੇ ਸਮਾਨ ਹਿੱਤਾਂ ਦੇ ਲਈ ਸੰਬੰਧਾਂ ਤੇ ਸਹਿਯੋਗ ਨੂੰ ਕਿੰਨੀ ਤਰਜੀਹ ਦਿੰਦੇ ਹਨ। ਫੇਲਟਰ ਨੇ ਪੀ.ਟੀ.ਆਈ ਨੂੰ ਕਿਹਾ,''ਮੰਤਰੀ ਅਮਰੀਕਾ-ਭਾਰਤ ਸੰਬੰਧਾਂ ਦੇ ਨਿਰਮਾਣ ਦੀ ਅਤੇ ਅਜਿਹੇ ਭਵਿੱਖ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਪਾਉਣ ਦੀ ਦਿਸ਼ਾ ਵਿਚ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਦੁਹਰਾਉਣਾ ਚਾਹਾਂਗੇ, ਜਿੱਥੇ ਭਾਰਤ ਇਕ ਵੱਡੀ ਮਹਾਸ਼ਕਤੀ ਅਤੇ ਖੇਤਰ ਵਿਚ ਸੁਰੱਖਿਆ ਪ੍ਰਦਾਤਾ ਦੇ ਰੂਪ ਵਿਚ ਆਪਣੀ ਸੁਭਾਵਿਕ ਭੂਮਿਕਾ ਸਮਝਦਾ ਹੈ।''
ਦੋਵੇਂ ਦੇਸ਼ ਮਿਲਟਰੀ ਸੂਚਨਾ ਦੀ ਸਧਾਰਨ ਸੁਰੱਖਿਆ ਦੇ ਉਦਯੋਗਿਕ ਸੁਰੱਖਿਆ ਅੰਸ਼ ਦੇ ਸਮਝੌਤੇ (ਜੀ.ਐੱਸ.ਓ.ਐੱਮ.ਆਈ.ਏ.-ਆਈ.ਐੱਸ.ਏ.) 'ਤੇ ਰਮਸੀ ਰੂਪ ਨਾਲ ਦਸਤਖਤ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਸ਼ੁਰੂਆਤੀ ਟੂ ਪਲੱਸ ਟੂ ਵਾਰਤਾ ਵਿਚ ਹੋਈ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ਸਹਿਮਤੀ (ਸੀ.ਓ.ਐੱਮ.ਸੀ.ਏ.ਐੱਸ.ਏ.) ਨੂੰ ਕਾਰਗਰ ਬਣਾਉਣ ਵਾਲਾ ਸਮਝੌਤਾ ਹੋਵੇਗਾ।